ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 19 ਸਤੰਬਰ
ਮੈਗਾਸਟਾਰ ਸਲਮਾਨ ਖਾਨ ਬਿੱਗ ਬੌਸ 15 ਦੇ ਮੇਜ਼ਬਾਨ ਵਜੋਂ ਵਾਪਸ ਆ ਗਿਆ ਹੈ। ਰਿਪੋਰਟਾਂ ਮੁਤਾਬਕ ਉਹ ਇਸ ਸੀਜ਼ਨ ਵਿੱਚ ਬਿੱਗ ਬੌਸ-15 ਦੇ ਮੇਜ਼ਬਾਨ ਵਜੋਂ 14 ਹਫਤਿਆਂ ਲਈ 350 ਕਰੋੜ ਰੁਪਏ ਵਸੂਲ ਰਿਹਾ ਹੈ, ਜੋ ਪ੍ਰਤੀ ਹਫ਼ਤੇ 25 ਕਰੋੜ ਰੁਪਏ ਬਣਦੇ ਹਨ। ਬਿੱਗ ਬੌਸ-15 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ।
ਬਾਲੀਵੁੱਡ ਸੁਪਰਸਟਾਰ ਪਹਿਲਾਂ ਵੀ 11 ਸੀਜ਼ਨਾਂ ਲਈ ਸ਼ੋਅ ਦੀ ਮੇਜ਼ਬਾਨੀ ਕਰ ਚੁੱਕਾ ਹੈ। ਪਹਿਲਾਂ ਕਿਹਾ ਗਿਆ ਸੀ ਕਿ ਇਸ ਅਦਾਕਾਰ ਨੇ ਬਿੱਗ ਬੌਸ ਸੀਜ਼ਨ-4 ਤੋਂ ਸੀਜ਼ਨ-6 ਤੱਕ ਪ੍ਰਤੀ ਐਪੀਸੋਡ 2.5 ਕਰੋੜ ਰੁਪਏ ਲਏ ਸਨ। ਸੀਜ਼ਨ-7 ਲਈ ਉਸ ਦੀ ਫੀਸ ਦੁੱਗਣੀ ਕਰਕੇ 5 ਕਰੋੜ ਰੁਪਏ ਕਰ ਦਿੱਤੀ ਗਈ ਸੀ। ਬਿੱਗ ਬੌਸ-13 ਲਈ ਉਸ ਨੇ ਕਥਿਤ ਤੌਰ ‘ਤੇ ਪ੍ਰਤੀ ਹਫਤੇ 13 ਕਰੋੜ ਰੁਪਏ ਲਏ।