ਮੁੰਬਈ: ਦਰਸ਼ਕਾਂ ’ਚ ਬਹੁਤ ਹੀ ਮਕਬੂਲ ਹੋਈ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਦਾ ਨਿਰਦੇਸ਼ਕ ਬੌਲੀਵੁੱਡ ਦੇ ਹਰਫ਼ਨਮੌਲਾ ਕਲਾਕਾਰ ਕਰਨ ਜੌਹਰ ਨੇ ਇੰਸਟਾਗ੍ਰਾਮ ’ਤੇ ਦੱਸਿਆ ਕਿ ਗੀਤ ‘ਦੇਖਾ ਤੈਨੂੰ’ ਉਸ ਦੇ ਦਿਲ ਦੇ ਬਹੁਤ ਕਰੀਬ ਹੈ। ਕੇਜੇਓ ਨੇ ਲਿਖਿਆ ਹੈ, ‘ਇਹ ਗੀਤ ਪਹਿਲਾਂ ਤੋਂ ਹੀ ਇੱਕ ਛੋਟੀ ਜਿਹੀ ਝਲਕ ਨਾਲ ਸਾਰੇ ਦਿਲਾਂ ਵਿੱਚ ਗੂੰਜ ਰਿਹਾ ਹੈ….. ਅਤੇ ਇਹ ਪਿਆਰ ਦੀ ਪਵਿੱਤਰਤਾ ਨੂੰ ਦਰਸਾਉਂਦਾ ਹੈ ਜੋ ਪਹਿਲਾਂ ਹੋਇਆ ਸੀ…..ਇੱਕ ਗੀਤ ਜੋ ਮੇਰੇ ਦਿਲ ਦੇ ਬਹੁਤ ਨੇੜੇ ਹੈ। ਜਲਦੀ ਹੀ ਫ਼ਿਲਮ ‘ਮਿਸਟਰ ਐਂਡ ਮਿਸੇਜ਼ ਮਾਹੀ’ ਨਾਲ ਇਹ ਗੀਤ ਤੁਹਾਡੇ ਵਿੱਚ ਹੋਵੇਗਾ।’ ਕਰਨ ‘ਦੇਖਾ ਤੈਨੂੰ’ ਗੀਤ ਬਾਰੇ ਗੱਲ ਕਰ ਰਿਹਾ ਸੀ, ਜਿਸ ਵਿੱਚ ‘ਦੇਖਾ ਤੈਨੂੰ ਪਹਿਲੀ ਪਹਿਲੀ ਵਾਰ ਵੇ’ ਗੀਤ ਦੌਰਾਨ ਸ਼ਾਵਾ ਸ਼ਾਵਾ ਬੋਲਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਹ ਗੀਤ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ, ਜਯਾ ਬੱਚਨ, ਸ਼ਾਹਰੁਖ਼ ਖ਼ਾਨ ਅਤੇ ਰਾਨੀ ਮੁਖਰਜੀ ’ਤੇ ਫਿਲਮਾਇਆ ਗਿਆ ਸੀ। ਇਹ ਗੀਤ ਕੇਜੇਓ ਦੀ ਫ਼ਿਲਮ ‘ਕਭੀ ਖੁਸ਼ੀ ਕਭੀ ਗ਼ਮ’ ਵਿੱਚ ਹੈ, ਜੋ 2001 ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ‘ਮਿਸਟਰ ਐਂਡ ਮਿਸੇਜ਼ ਮਾਹੀ’ ਵਿੱਚ ਰਾਜਕੁਮਾਰ ਰਾਓ ਅਤੇ ਜਾਨਵੀ ਕਪੂਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਇੱਕ ਕ੍ਰਿਕਟਰ ਦੀ ਪਤਨੀ ਦੀ ਕਹਾਣੀ ਹੈ, ਜਿਸ ਵਿੱਚ ਉਸ ਦਾ ਪਤੀ ਉਸ ਨੂੰ ਕੋਚਿੰਗ ਦਿੰਦਾ ਹੈ। ਸ਼ਰਨ ਸ਼ਰਮਾ ਵੱਲੋਂ ਨਿਰਦੇਸ਼ਤ ਅਤੇ ਜ਼ੀ ਸਟੂਡੀਓ, ਧਰਮਾ ਪ੍ਰੋਡਕਸ਼ਨ ਵੱਲੋਂ ਬਣਾਈ, ਇਹ ਫ਼ਿਲਮ 31 ਮਈ ਨੂੰ ਸਿਨਮਿਆਂ ਵਿੱਚ ਆਉਣ ਲਈ ਤਿਆਰ ਹੈ। -ਆਈਏਐੱਨਐੱਸ