ਕਰਤਾਰਪੁਰ ਲਾਂਘਾ ਮੌਜੂਦਾ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਬੰਦ ਰੱਖਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਖ਼ਬਰ ਨੇ ਸਿੱਖ ਸੰਗਤ ਨੂੰ ਨਿਰਾਸ਼ ਕੀਤਾ ਹੈ। ਭਾਵੇਂ ਦੇਸ਼ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ, ਪਰ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਸ...
Advertisement
ਪਾਠਕਾਂ ਦੇ ਖ਼ਤ
ਐਤਵਾਰ, 2 ਅਗਸਤ ਦੇ ਅੰਕ ਵਿੱਚ ਡਾ. ਲਕਸ਼ਮੀ ਨਰਾਇਣ ਭੀਖੀ ਦਾ ਦਿਲਚਸਪ ਲੇਖ ‘ਰਾਤੀਂ ਕੋਚਰੀ ਬੋਲੇ’ ਸਿੱਧੂ ਦਮਦਮੀ ਬਾਰੇ ਭਰਪੂਰ ਜਾਣਕਾਰੀ ਦੇਣ ਵਾਲਾ ਹੈ। ਸਿੱਧੂ ਦਮਦਮੀ ਬਹੁਤ ਸਿਰੜੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਿਰ ’ਤੇ ਆਪਣਾ ਇੱਕ ਵੱਖਰਾ...
ਪਹਿਲੀ ਅਗਸਤ ਦੇ ਨਜ਼ਰੀਆ ਪੰਨੇ ’ਤੇ ਸਤਨਾਮ ਸਿੰਘ ਸੰਧੂ ਦੇ ਲੇਖ ‘ਹੜ੍ਹਾਂ ਨੂੰ ਸੱਦਾ ਦਿੰਦੇ ਗਾਦ ਨਾਲ ਭਰੇ ਦਰਿਆ’ ਵਿੱਚ ਹੜ੍ਹਾਂ ਦੇ ਮੂਲ ਕਾਰਨ ‘ਗਾਦ’ ’ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ਖਾਣਾਂ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਕਾਨੂੰਨ, 1957...
ਪ੍ਰਦਰਸ਼ਨਾਂ ਦੌਰਾਨ ਪੁਲੀਸ ਵੱਲੋਂ ਬਲ ਪ੍ਰਯੋਗ ਬਾਰੇ ਚਰਚਾ ਨੂੰ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿੱਚੋਂ ਕਿਸੇ ਇੱਕ ਦਾ ਪੱਖ ਲੈਣ ਤੱਕ ਸੀਮਿਤ ਨਹੀਂ ਕੀਤਾ ਜਾਣਾ ਚਾਹੀਦਾ। ਦਰਅਸਲ, ਇਹ ਸੰਵਿਧਾਨਕ ਜ਼ਿੰਮੇਵਾਰੀ ਦਾ ਸਵਾਲ ਹੈ। ਹਿੰਸਕ ਭੀੜ ਤੋਂ ਲੋਕਾਂ ਦੀ ਜਾਨ, ਜਨਤਕ ਸੰਸਥਾਵਾਂ ਅਤੇ...
31 ਜੁਲਾਈ 2026 ਦੇ ਅੰਕ ਵਿੱਚ ਜਗਤਾਰ ਸਿੰਘ ਦਾ ਲੇਖ ‘ਨੌਜਵਾਨਾਂ ਅੱਗੇ ਡਰ ਤੇ ਨਫ਼ਰਤ ਦੀ ਸਿਆਸਤ ਨਾਕਾਮ’ ਪੜ੍ਹਿਆ। ਭਾਰਤੀ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਸਾਹਮਣੇ ਉਹ ਅੰਦੋਲਨ ਕੀਤਾ ਹੈ, ਜੋ ਹੁਣ ਤੱਕ ਵਿਰੋਧੀ ਪਾਰਟੀਆਂ ਵੀ ਨਹੀਂ ਸਨ ਕਰ ਸਕੀਆਂ। ਇਸ...
Advertisement
ਐਤਵਾਰ, 26 ਜੁਲਾਈ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਮੂੰਹਜ਼ੋਰ ਜੈੱਨ-ਜ਼ੀ ਅੱਗੇ ਮੂੰਹ ਭਾਰ ਸਿਆਸਤ’ ਪੜ੍ਹਿਆ, ਜਿਸ ਵਿੱਚ ਵਰਤਮਾਨ ਸਿਆਸੀ ਮਸਲਿਆਂ ਦੀ ਸਾਹਿਤਕ ਨਜ਼ਰੀਏ ਤੋਂ ਢੁੱਕਵੇਂ ਤਰੀਕੇ ਨਾਲ ਵਿਵੇਚਨਾ ਕੀਤੀ ਗਈ ਹੈ। ਲੇਖਕਾ ਨੇ ਇੱਕ ਵਿਦਿਆਰਥੀ ਵੱਲੋਂ...
ਰੁੱਖਾਂ ਦੀ ਅੰਨ੍ਹੇਵਾਹ ਕਟਾਈ 29 ਜੁਲਾਈ ਦੇ ਅੰਕ ’ਚ ਅਸ਼ਵਨੀ ਚਤਰਥ ਦੇ ਲੇਖ ‘ਐੱਲ ਨੀਨੋ: ਮੌਨਸੂਨ ਅਤੇ ਅਰਥਚਾਰੇ ਲਈ ਵੱਡੀ ਚੁਣੌਤੀ’ ਨੇ ਸਾਨੂੰ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਹੈ। ਮੌਸਮ ਵਿੱਚ ਆ ਰਹੇ ਅਸਾਧਾਰਨ ਬਦਲਾਅ, ਭਿਆਨਕ ਗਰਮੀ, ਕਮਜ਼ੋਰ...
ਘਰਾਂ ’ਚ ਅਜਬ ਖ਼ਾਮੋਸ਼ੀ 27 ਜੁਲਾਈ ਦੇ ‘ਸਿਹਤ’ ਪੰਨੇ ’ਤੇ ਡਾ. ਕੁਲਜੀਤ ਸਿੰਘ ਮੀਆਂਪੁਰੀ ਦੇ ਲੇਖ ‘ਡਿਜੀਟਲ ਦੌਰ: ਇਕਲਾਪੇ ਕਾਰਨ ਘਰਾਂ ’ਚ ਅਜਬ ਖ਼ਾਮੋਸ਼ੀ’ ਵਿੱਚ ਸਚਾਈ ਲਿਖੀ ਹੈ। ਅਜੋਕੇ ਸਮੇਂ ’ਚ ਘਰ ਬੈਠੇ ਪਰਿਵਾਰਕ ਮੈਂਬਰ ਵੀ ਆਪਸ ਵਿੱਚ ਗੱਲਬਾਤ ਨਹੀਂ...
ਕੁਝ ਕਰਨ ਦਾ ਜਜ਼ਬਾ ਪ੍ਰੋ. ਡੀ ਸੀ ਸ਼ਰਮਾ ਦੀ ਰਚਨਾ ‘ਖੁਸ਼ਕਿਸਮਤੀ’ ਤਾਰੀਫ਼ ਦੇ ਕਾਬਿਲ ਸੀ। ਜੇਕਰ ਤੁਹਾਡੇ ਵਿੱਚ ਕੁਝ ਬਣਨ ਦਾ ਜਜ਼ਬਾ ਹੈ ਤਾਂ ਮਿਹਨਤ ਤੇ ਹੌਸਲੇ ਨਾਲ ਨਾਮੁਮਕਿਨ ਕੰਮ ਵੀ ਮੁਮਕਿਨ ਹੋ ਸਕਦਾ ਹੈ। ਲੇਖਕ ਦੀ ਮਿਹਨਤ ਤੇ ਜਜ਼ਬੇ...
ਚਿੱਟੀਆਂ ਚਾਦਰਾਂ ਐਤਵਾਰ, 19 ਜੁਲਾਈ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਚਿੱਟੀਆਂ ਚਾਦਰਾਂ ਦੇ ਓਹਲੇ ਓਹਲੇ...’ ਪੜ੍ਹਿਆ। ਦੇਹਰਾਦੂਨ ਵਿੱਚ ਪੰਜਾਬੀ ਗਾਇਕਾ ਦਾ ਮੁਫ਼ਤ ਸ਼ੋਅ ਵੀ ਜੰਤਰ-ਮੰਤਰ ’ਤੇ ਤਾਣੀਆਂ ਚਿੱਟੀਆਂ ਚਾਦਰਾਂ ਵਰਗਾ ਹੀ ਸੀ, ਜਿਸ ਦਾ ਮਕਸਦ ਕਾਂਗਰਸ...
ਇਨਸਾਨੀਅਤ ਜ਼ਿੰਦਾਬਾਦ 18 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਸਿੰਘ ਸੰਧੂ ਦੇ ਮਿਡਲ ‘ਇਨਸਾਨੀਅਤ ਜ਼ਿੰਦਾਬਾਦ’ ਵਿੱਚ ਸ੍ਰੀਨਗਰ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਨਿੱਘੇ ਸੁਭਾਅ ਅਤੇ ਸਹਿਯੋਗ ਦੀ ਭਾਵਨਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸਲ...
ਸ਼ਾਂਤ ਵਗਦਾ ਸਤਲੁਜ 15 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਗਤਾਰ ਸਿੰਘ ਦਾ ਲੇਖ ‘ਖ਼ੂਨੀ ਇਤਿਹਾਸ ਦਾ ਗਵਾਹ ਸ਼ਾਂਤ ਵਗਦਾ ਸਤਲੁਜ’ ਬਹੁਤ ਸੂਝ-ਬੂਝ ਨਾਲ ਲਿਖਿਆ ਗਿਆ ਹੈ। ਇਸ ਸ਼ਾਂਤ ਦਰਿਆ ਨੇ ਅੱਤਿਆਚਾਰਾਂ ਦੀਆਂ ਹੱਦਾਂ ਬਰਦਾਸ਼ਤ ਕੀਤੀਆਂ ਪਰ ਹੱਦ ਦੀ ਵੀ ਕੋਈ...
ਏਨਾ ਸੱਚ ਕੌਣ ਬੋਲਦੈ ਐਤਵਾਰ, 12 ਜੁਲਾਈ ਦੇ ਅੰਕ ’ਚ ਅਰਵਿੰਦਰ ਜੌਹਲ ਨੇ ‘ਅੱਜ ਦੇ ਵੇਲਿਆਂ ’ਚ ਏਨਾ ਸੱਚ ਕੌਣ ਬੋਲਦੈ’ ਲੇਖ ’ਚ ਖਾਲੜਾ ਬਾਰੇ ਬਣੀ ਫਿਲਮ ਦੇ ਸਾਰੇ ਘਟਨਾਕ੍ਰਮ ਦਾ ਵਿਸ਼ਲੇਸ਼ਣ ਕਰਦਿਆਂ ਇਸ ਦੇ ਭਵਿੱਖੀ ਨਤੀਜਿਆਂ ਸਬੰਧੀ ਲੋਕਾਂ ਨੂੰ...
ਦਿਲਾਂ ’ਚ ਧੜਕਦੇ ਪਿੰਡ 17 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਗਤਾਰ ਸਿੰਘ ਹਿੱਸੋਵਾਲ ਦਾ ਮਿਡਲ ‘ਦਿਲਾਂ ਵਿੱਚ ਧੜਕਦੇ ਪਿੰਡ’ ਪੰਜਾਬ ’ਚ ਵੱਸਦੇ ਹਰੇਕ ਬਾਸ਼ਿੰਦੇ ਦੀ ਬਾਤ ਪਾ ਗਿਆ। ਅਸੀਂ ਰੁਜ਼ਗਾਰ ਦੀ ਭਾਲ ਵਿੱਚ ਭਾਵੇਂ ਕਿਤੇ ਵੀ ਚਲੇ ਜਾਈਏ ਦੇਸ਼ ਜਾਂ...
11 ਜੁਲਾਈ ਦੇ ਅੰਕ ’ਚ ਰਾਜੀਵ ਖੋਸਲਾ ਦਾ ਲੇਖ ‘ਵਿਸ਼ਵ ਆਬਾਦੀ ਦਿਵਸ ਦੇ ਸੰਦਰਭ ਵਿੱਚ’ ਚੰਗਾ ਲੱਗਾ। ਲੇਖਕ ਨੇ ਆਬਾਦੀ ਨਿਯੰਤਰਣ ਦੀ ਪੁਰਾਣੀ ਸੋਚ ਤੋਂ ਅੱਗੇ ਵਧਦਿਆਂ ‘ਉਤਪਾਦਕ ਮਨੁੱਖੀ ਪੂੰਜੀ’ ਨੂੰ ਵਿਕਸਿਤ ਭਾਰਤ ਦੀ ਅਸਲ ਨੀਂਹ ਵਜੋਂ ਪੇਸ਼ ਕੀਤਾ ਹੈ।...
ਗੁਰੂ ਤੇਗ ਬਹਾਦਰ ਤੇ ਸਾਥੀ 7 ਜੁਲਾਈ ਦੇ ਅੰਕ ਵਿੱਚ ‘ਵਿਰਾਸਤ’ ਪੰਨੇ ’ਤੇ ਰਾਬਿੰਦਰ ਸਿੰਘ ਰੱਬੀ ਦਾ ਲੇਖ ‘ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਸਾਥੀ’ ਖੋਜ ਭਰਪੂਰ ਲਿਖਤ ਹੈ, ਜੋ ਸਿੱਖ ਇਤਿਹਾਸ, ਖ਼ਾਸਕਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ...
ਪੰਜਾਬੀ ਬਾਰੇ ਮੁੱਖ ਮੰਤਰੀ ਨੂੰ ਪੱਤਰ ਐਤਵਾਰ, 5 ਜੁਲਾਈ ਦੇ ‘ਦਸਤਕ’ ਪੰਨੇ ’ਤੇ ਆਤਮਜੀਤ ਹੋਰਾਂ ਦਾ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਸੰਬੋਧਨ ਕਰਦਾ ਪੱਤਰ ਪੜਿ੍ਹਆ। ਇਸ ਪੱਤਰ ਨੇ ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਭਾਗ ਦੀ ਮੌਜੂਦਾ ਸਥਿਤੀ ਬਾਰੇ...
ਕਾਮੇਡੀ ਦੇ ਸ਼ਾਹਸਵਾਰ 4 ਜੁਲਾਈ ਦੇ ‘ਸਤਰੰਗ’ ਪੰਨੇ ’ਤੇ ਕਾਮੇਡੀ ਦੇ ਸ਼ਾਹਸਵਾਰਾਂ ਵਿੱਚ ਜਸਪਾਲ ਭੱਟੀ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ ਜਦੋਂਕਿ ਜਸਪਾਲ ਭੱਟੀ ਸਭ ਤੋਂ ਵੱਡੇ ਵਿਅੰਗਕਾਰ ਸਨ। 1980ਵਿਆਂ ਵਿੱਚ ‘ਦਿ ਟ੍ਰਿਬਿਊਨ’ ਵਿੱਚ ਹਰ ਰੋਜ਼ ਸ੍ਰੀ ਭੱਟੀ ਦਾ ‘ਨਿਊਜ਼...
ਸੜਦੇ ਪੱਤਿਆਂ ਦੀ ਦਾਸਤਾਨ 4 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਛਪੇ ਕੁਲਵਿੰਦਰ ਸਿੰਘ ਮਲੋਟ ਦੇ ਲੇਖ ‘ਸੜਦੇ ਪੱਤਿਆਂ ਦੀ ਦਾਸਤਾਨ’ ਵਿੱਚ ਲੇਖਕ ਨੇ ਮਾਂ ਦੀ ਘਾਲਣਾ ਬਾਰੇ ਬਾਖ਼ੂਬੀ ਲਿਖਿਆ ਹੈ ਕਿ ਕਿਵੇਂ ਮਾਂ ਘਰ ਤੇ ਦੁਕਾਨ ਦੋਵਾਂ ਨੂੰ ਸੰਭਾਲਦੀ ਹੋਈ...
ਜ਼ਿੰਦਗੀ ਵੱਲ ਖੁੱਲ੍ਹਦੇ ਰਾਹ ਐਤਵਾਰ, 28 ਜੂਨ ਦੇ ਅੰਕ ’ਚ ਗੋਵਰਧਨ ਗੱਬੀ ਦੀ ਰਚਨਾ ‘ਜ਼ਿੰਦਗੀ ਵੱਲ ਖੁੱਲ੍ਹਦੇ ਨਵੇਂ ਰਾਹ’ ਪਸੰਦ ਆਈ। ਲੇਖਕ ਨੇ ਇਸ ਵਿੱਚ ਆਪਣੇ ਪਿਤਾ ਵੱਲੋਂ ਕੀਤੇ ਸੰਘਰਸ਼ ਦੀ ਕਹਾਣੀ ਦੱਸੀ ਹੈ। ਵਿਅਕਤੀ ਨੂੰ ਜ਼ਿੰਦਗੀ ਵਿੱਚ ਕਦੇ ਵੀ...
ਕਣਕ ਦੀ ਬੋਰੀ 22 ਜੂਨ ਦੇ ਅੰਕ ਵਿੱਚ ਪਾਲੀ ਰਾਮ ਬਾਂਸਲ ਦੀ ਰਚਨਾ ‘ਕਣਕ ਦੀ ਬੋਰੀ’ ਆਰਥਿਕ ਤੌਰ ’ਤੇ ਟੁੱਟ ਚੁੱਕੇ ਲੋਕਾਂ ਦੀ ਦਰਦਨਾਕ ਕਹਾਣੀ ਬਿਆਨ ਕਰਦੀ ਹੈ। ਘਰ ਦੀ ਗ਼ਰੀਬੀ ਅਤੇ ਪਰਿਵਾਰ ਦੀ ਗੱਡੀ ਨੂੰ ਰੁੜ੍ਹਦੀ ਰੱਖਣ ਲਈ ਬੈਂਕ...
ਪੈਟਰੋਲ ਦੀਆਂ ਕੀਮਤਾਂ ਘਟਾਓ ਕੱਚੇ ਤੇਲ ਦੀ ਕੀਮਤ ਲਗਪਗ 73 ਡਾਲਰ ਪ੍ਰਤੀ ਬੈਰਲ ’ਤੇ ਆ ਗਈ ਹੈ, ਜੋ 28 ਫਰਵਰੀ ਤੋਂ ਪਹਿਲਾਂ ਸੀ ਜਦੋਂ ਅਮਰੀਕਾ-ਇਜ਼ਰਾਈਲ-ਇਰਾਨ ਯੁੱਧ ਸ਼ੁਰੂ ਹੋਇਆ ਸੀ। 28 ਫਰਵਰੀ ਤੋਂ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ...
ਭਲੇ ਸਮੇਂ ਦੀਆਂ ਗੱਲਾ 30 ਜੂਨ ਦੇ ਨਜ਼ਰੀਆ ਪੰਨੇ ’ਤੇ ਅਵਤਾਰ ਸਿੰਘ ਪਤੰਗ ਦੀ ਰਚਨਾ ‘ਕੱਚੀ ਧਾਮ ਪੱਕੀ ਧਾਮ’ ਪੜ੍ਹਦਿਆਂ ਆਪਣੇ ਪੁਰਾਣੇ ਰੀਤੀ-ਰਿਵਾਜ, ਆਪਸੀ ਭਾਈਚਾਰਕ ਸਾਂਝ, ਭੋਲੇ-ਭਾਲੇ ਤੇ ਅਣਖੀ ਲੋਕ, ਸਾਦਗੀ ਭਰਿਆ ਰਹਿਣ-ਸਹਿਣ, ਅਪਣੱਤ ਭਰੀ ਮਹਿਮਾਨਨਿਵਾਜ਼ੀ ਆਦਿ ਸਭ ਕੁਝ ਫਿਲਮ...
24 ਜੂਨ ਦੇ ਅੰਕ ’ਚ ‘ਸਿੱਖਿਆ ਪੰਨੇ’ ’ਤੇ ਬਲਵਿੰਦਰ ਸਿੰਘ ਦਾ ਲੇਖ ‘ਡਿਜੀਟਲ ਦੌਰ ਵਿੱਚ ਮੱਠੀ ਪੈਂਦੀ ਲਿਖਣ-ਸ਼ੈਲੀ’ ਅਜੋਕੇ ਯੁੱਗ ਦੀ ਕਰੂਰ ਸਚਾਈ ਹੈ। ਲਿਖਣ ਪ੍ਰਤੀ ਬੱਚਿਆਂ ਦੀ ਵਧ ਰਹੀ ਉਦਾਸੀਨਤਾ ਨਾ ਸਿਰਫ਼ ਉਨ੍ਹਾਂ ਲਈ ਨੁਕਸਾਨਦੇਹ ਹੈ, ਸਗੋਂ ਖ਼ਤਰਨਾਕ ਵੀ...
ਪ੍ਰੀਤ ਨਗਰ ਬਾਰੇ ਬਹੁਪੱਖੀ ਜਾਣਕਾਰੀ ਅੰਮ੍ਰਿਤਸਰ ਦੇ ਇਤਿਹਾਸਕ ਸ਼ਹਿਰ ਪ੍ਰੀਤ ਨਗਰ ਬਾਰੇ ਬਹੁਪੱਖੀ ਜਾਣਕਾਰੀ ਮਿਲੀ। ਰਤੀ ਕੰਤ ਸਿੰਘ ਤੇ ਪ੍ਰੋ. ਚੰਦਰ ਤ੍ਰਿਖਾ ਦੇ ਲੇਖ ‘ਵਾਰਤਕ ਪਿਤਾਮਾ ਗੁਰਬਖਸ਼ ਸਿੰਘ ਪ੍ਰੀਤ ਲੜੀ’ ਬਾਰੇ ਬਹੁੱਪਖੀ ਜਾਣਕਾਰੀ ਦੇਣ ਵਾਲੇ ਹਨ। ਓਪਿੰਦਰ ਸਿੰਘ ਲਾਂਬਾ ਨੇ...
ਉਚੇਰੀ ਸਿੱਖਿਆ ’ਚ ਸੁਧਾਰ? ਚੋਣ ਵਾਅਦੇ ਵਿੱਚ ਸਰਕਾਰ ਸਿੱਖਿਆ ਅਤੇ ਸਿਹਤ ਸੇਵਾਵਾਂ ’ਚ ਪਹਿਲ ਦੇ ਆਧਾਰ ’ਤੇ ਸੁਧਾਰ ਕਰਨ ਦੀ ਗੱਲ ਕਰਦੀ ਸੀ, ਪਰ ਬਹੁਤ ਸਾਰੇ ਸਕੂਲਾਂ, ਕਾਲਜਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਰਕੇ ਇੱਕ ਪ੍ਰਿੰਸੀਪਲ ਨੂੰ...
16 ਜੂਨ ਦੇ ਸੰਪਾਦਕੀ ਪੰਨੇ ’ਤੇ ਗੁਰਸੇਵਕ ਸਿੰਘ ਪ੍ਰੀਤ ਦਾ ਲੇਖ ਵਿਚਾਰਨਯੋਗ ਹੈ। ਅੱਜ-ਕੱਲ੍ਹ ਹਰ ਸਮਾਗਮ, ਖ਼ਾਸ ਕਰਕੇ ਲੰਗਰਾਂ ਵਿੱਚ ਪਲਾਸਟਿਕ ਜਾਂ ਥਰਮੋਕੋਲ ਦੇ ਡਿਸਪੋਜ਼ੇਬਲ ਭਾਂਡੇ ਬਹੁਤ ਵਰਤੇ ਜਾਂਦੇ ਹਨ। ਜਦੋਂ ਇਨ੍ਹਾਂ ਪਲੇਟਾਂ ਵਿੱਚ ਗਰਮ ਸਬਜ਼ੀ ਪਾਈ ਜਾਂਦੀ ਹੈ ਤਾਂ...
8 ਜੂਨ 2026 ਦੇ ਅੰਕ ਵਿੱਚ ਪ੍ਰੋ. ਜਗਰੂਪ ਕੌਰ ਦਾ ਲਿਖਿਆ ਲੇਖ ‘ਪੰਜਾਬ ਦੇ ਮਿੱਟੀ, ਪਾਣੀ ਅਤੇ ਖ਼ੁਰਾਕ ਦੀ ਸੰਭਾਲ’ ਅਜੋਕੇ ਸਮੇਂ ਵਿੱਚ ਰੇਹਾਂ-ਸਪਰੇਆਂ ਦੀ ਅੰਨ੍ਹੇਵਾਹ ਵਰਤੋਂ ਨਾਲ ਪ੍ਰਦੂਸ਼ਿਤ ਹੋ ਰਹੀ ਧਰਤੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਂਦਾ ਹੈ। ਪਰ ਕਰਜ਼ੇ ਦੀ...
ਕਰੇ ਕੋਈ ਭਰੇ ਕੋਈ ਜਗਦੀਸ਼ ਕੌਰ ਮਾਨ ਦੀ ਰਚਨਾ ‘ਕਰੇ ਕੋਈ ਭਰੇ ਕੋਈ’ ਪੜ੍ਹਦਿਆਂ ਸੋਚਦਾ ਹਾਂ ਕਿ ਇਹ ਲੋਕ ਕਿੰਨੇ ਡਿੱਗੇ ਹੋਏ ਕਿਰਦਾਰ ਦੇ ਹੁੰਦੇ ਹਨ, ਜੋ ਨੌਜਵਾਨ ਬੱਚਿਆਂ ਦੇ ਭਵਿੱਖ ’ਤੇ ਡਾਕੇ ਮਾਰ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ...
ਚਾਨਣ ਵੰਡਦੀਆਂ ਧੀਆਂ ਐਤਵਾਰ, 14 ਜੂਨ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਸਿੱਖਿਆ ਦੇ ਦੀਪ ਦਾ ਚਾਨਣ ਵੰਡਦੀਆਂ ਧੀਆਂ’ ਪੜ੍ਹਿਆ, ਜੋ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦਸਵੀਂ ਪਾਸ ਕਰਨ ਵਾਲੀ ਲੜਕੀ ਗਗਨਦੀਪ ਕੌਰ ਨਾਲ ਸਬੰਧਿਤ ਸੀ। ਨਿਰਸੰਦੇਹ ਬਰਾਬਰ ਅੰਕਾਂ...
Advertisement

