ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਅਕਤੂਬਰ
ਸਥਾਨਕ ਨਗਰ ਨਿਗਮ ਵਾਰਡ ਨੰਬਰ 10 ਵਿੱਚ ਜੋਸ਼ੀ ਕਲੋਨੀ ’ਚ ਬਣਾਏ ਨਵੇਂ ਪਾਰਕ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ। ਮੇਅਰ ਨੇ ਦੱਸਿਆ ਕਿ ਇਸ ਪਾਰਕ ਵਿੱਚ ਆਮ ਜਨਤਾ ਦੇ ਸੈਰ ਕਰਨ ਲਈ ਇੰਟਰਲੌਕ ਟਾਈਲਾਂ ਲਗਾ ਕੇ ਰਾਸਤਾ ਬਣਾਇਆ ਗਿਆ ਹੈ ਅਤੇ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਬੱਚਿਆਂ ਦੇ ਮਨੋਰੰਜਨ ਅਤੇ ਖੇਡਣ ਲਈ ਝੂਲਾ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਰਾਤ ਸਮੇਂ ਇਲਾਕਾ ਵਾਸੀਆਂ ਦੀ ਸਹੂਲਤ ਲਈ ਸਮਾਰਟ ਲਾਈਟਾਂ ਲਗਾਈਆਂ ਗਈਆਂ। ਮੇਅਰ ਰਿੰਟੂ ਨੇ ਕਿਹਾ ਕਿ ਸ਼ਹਿਰ ਦੀ ਹਰ ਵਾਰਡ ਤੇ ਇਲਾਕੇ ’ਚ ਬੁਨਿਆਦੀ ਸਹੂਲਤਾਂ ਦੇਣ ਲਈ ਉਹ ਹਮੇਸ਼ਾਂ ਵਚਨਬੱਧ ਹਨ। ਇਸ ਮੌਕੇ ਮੁਕੇਸ਼ ਨਈਅਰ, ਰਿਸ਼ੀ ਅਰੋੜਾ, ਰਕੇਸ਼ ਨਈਅਰ, ਸੁਭਾਸ਼ ਅਗਰਵਾਲ, ਸਾਹਿਲ ਸੱਬਰ, ਰਾਜੀਵ ਬਾਵਾ, ਕੌਸ਼ਿਕ ਛਾਬੜਾ, ਵਿੱਕੀ ਸਰੀਨ, ਮਿਸਟਰ ਗੁਪਤਾ, ਜੀ.ਐਸ ਭਾਟੀਆ, ਸਾਹਿਲ ਸਗਰ, ਹਨੀਕਾ ਸਗਰ, ਪੱਪੂ ਢੀਂਗਰਾ ਆਦਿ ਹਾਜ਼ਰ ਸਨ।