ਨਵੀਂ ਦਿੱਲੀ, 14 ਮਈ
ਸੁਪਰੀਮ ਕੋਰਟ ਨੇ ਅੱਜ ਐਲਗਾਰ ਪਰਿਸ਼ਦ-ਮਾਓਵਾਦ ਸਬੰਧ ਮਾਮਲੇ ਵਿ ਗੌਤਮ ਨੌਲੱਖਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜਸਟਿਸ ਐੱਸਵੀਐੱਨ ਭੱਟੀ ਨੇ ਇਸ ਮਾਮਲੇ ‘ਚ ਨੌਲੱਖਾ ਦੀ ਜ਼ਮਾਨਤ ‘ਤੇ ਬੰਬੇ ਹਾਈ ਕੋਰਟ ਦੀ ਰੋਕ ਵਧਾਉਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਨੌਲੱਖਾ ਨੂੰ ਹਿਰਾਸਤ ਦੌਰਾਨ ਸੁਰੱਖਿਆ ਖਰਚੇ ਵਜੋਂ 20 ਲੱਖ ਰੁਪਏ ਅਦਾ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।