ਨਵੀਂ ਦਿੱਲੀ, 14 ਮਈ
ਦੇਸ਼ ਦੇ ਕਈ ਰਾਜਾਂ ਨੂੰ ਜਾਣ ਵਾਲੀਆਂ ਉਡਾਣਾਂ ਵਿੱਚ ਯਾਤਰੀਆਂ ਦੇ ਹੈਂਡਬੈਗ ਵਿੱਚੋਂ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ ਵਿੱਚ 40 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਰਾਜੇਸ਼ ਕਪੂਰ ਵਜੋਂ ਹੋਈ ਹੈ। ਉਸ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਲਗਪਗ 110 ਦਿਨਾਂ ਦੇ ਅੰਦਰ ਘੱਟੋ-ਘੱਟ 200 ਹਵਾਈ ਯਾਤਰਾਵਾਂ ਕੀਤੀਆਂ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁਲੀਸ ਨੇ ਦੱਸਿਆ ਕਿ ਕਪੂਰ ਨੂੰ ਪਹਾੜਗੰਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ 46 ਸਾਲਾ ਸ਼ਰਦ ਜੈਨ ਨੂੰ ਗਹਿਣੇ ਵੇਚਣਾ ਚਾਹੁੰਦਾ ਸੀ। ਪੁਲੀਸ ਨੇ ਜੈਨ ਨੂੰ ਕਾਬੂ ਕਰ ਲਿਆ।