ਢਾਕਾ, 8 ਅਪਰੈਲ
ਬੰਗਲਾਦੇਸ਼ ’ਚ ਪੁਲੀਸ ਨੇ ਦੇਸ਼ ਵਿਰੋਧੀ ਭਾਸ਼ਨ ਦੇਣ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਹੇਠ ਸਾਵਤੁਲ ਹੀਰਾ ਮਦਰੱਸੇ ਦੇ ਡਾਇਰੈਕਟਰ ਰਫੀਕੁਲ ਇਸਲਾਮ ਮਦਨੀ (27) ਨੂੰ ਡਿਜੀਟਲ ਸਕਿਉਰਿਟੀ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਉੱਤਰੀ ਬੰਗਾਲਦੇਸ਼ ਦੇ ਨੇਤਰੋਕੋਨਾ ਜ਼ਿਲ੍ਹੇ ’ਚ ਪੈਂਦੇ ਜੱਦੀ ਘਰ ’ਚੋਂ ਪੁਲੀਸ ਨੇ ਚੁੱਕਿਆ ਹੈ। ਪਿਛਲੇ ਇਕ ਮਹੀਨੇ ਤੋਂ ਘੱਟ ਸਮੇਂ ਦੌਰਾਨ ਦੂਜੀ ਵਾਰ ਹੈ ਕਿ ਮਦਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਮਹੀਨੇ 25 ਮਾਰਚ ਨੂੰ ਪੁਲੀਸ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਵੇਲੇ ਉਨ੍ਹਾਂ ਦਾ ਵਿਰੋਧ ਕਰਨ ਦੇ ਦੋਸ਼ ਹੇਠ 30 ਹੋਰ ਵਿਅਕਤੀਆਂ ਨਾਲ ਉਸ ਨੂੰ ਫੜਿਆ ਸੀ। ਉਂਜ ਕੁਝ ਘੰਟਿਆਂ ਮਗਰੋਂ ਹੀ ਮਦਨੀ ਨੂੰ ਰਿਹਾਅ ਕਰ ਦਿੱਤਾ ਗਿਆ ਸੀ। -ਪੀਟੀਆਈ