ਸ਼ਾਰਜਾਹ, 30 ਸਤੰਬਰ
ਜੋਸ਼ ਹੇਜ਼ਲਵੁੱਡ ਤੇ ਡਵੇਨ ਬਰੈਵੋ ਦੀ ਖ਼ਤਰਨਾਕ ਗੇਂਦਬਾਜ਼ੀ ਤੇ ਮਹਿੰਦਰ ਸਿੰਘ ਧੋਨੀ ਦੇ ਜੇਤੂ ਛੱਕੇ ਨਾਲ ਚੇਨੱਈ ਸੁਪਰ ਕਿੰਗਜ਼ ਨੇ ਅੱਜ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਛੇ ਵਿਕਟ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2021 ਦੇ ਪਲੇਅਆਫ਼ ਵਿਚ ਜਗ੍ਹਾ ਬਣਾ ਲਈ ਹੈ। ਸਨਰਾਈਜ਼ਰਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਸੱਦੇ ਜਾਣ ’ਤੇ ਸ਼ਾਰਜਾਹ ਦੀ ਧੀਮੀ ਪਿੱਚ ’ਤੇ ਸੱਤ ਵਿਕਟਾਂ ਉੱਤੇ 134 ਦੌੜਾਂ ਹੀ ਬਣਾ ਸਕੀ। ਉੱਧਰ, ਚੇਨੱਈ ਨੇ 19.4 ਓਵਰਾਂ ਵਿਚ ਚਾਰ ਵਿਕਟਾਂ ’ਤੇ 139 ਦੌੜਾਂ ਬਣਾ ਕੇ 11 ਮੈਚਾਂ ਵਿਚ ਨੌਵੀਂ ਜਿੱਤ ਦਰਜ ਕਰ ਕੇ ਆਪਣੇ ਅੰਕਾਂ ਦੀ ਗਿਣਤੀ 18 ’ਤੇ ਪਹੁੰਚਾਈ ਤੇ ਪਲੇਅਆਫ਼ ਵਿਚ ਜਗ੍ਹਾ ਬਣਾਈ। -ਪੀਟੀਆਈ