ਮੁੰਬਈ, 30 ਨਵੰਬਰ
ਆਈਪੀਐਲ 2022 ਦੇ ਸੀਜ਼ਨ ਲਈ ਚੇਨਈ ਸੁਪਰਕਿੰਗਜ਼ ਦੇ ਮਹਿੰਦਰ ਸਿੰਘ ਧੋਨੀ ਨਾਲੋਂ ਰਵਿੰਦਰ ਜਡੇਜਾ ਨੂੰ ਵਧ ਪੈਸੇ ਮਿਲਣਗੇ। ਇਸ ਟੀਮ ਵਲੋਂ ਧੋਨੀ ਨੂੰ 12 ਕਰੋੜ ਜਦਕਿ ਜਡੇਜਾ ਨੂੰ 16 ਕਰੋੜ ਰੁਪਏ ਮਿਲਣਗੇ। ਬੰਗਲੌਰ ਨੇ ਕ੍ਰਿਕਟਰ ਵਿਰਾਟ ਕੋਹਲੀ ਨੂੰ 15 ਕਰੋੜ, ਗਲੇਨ ਮੈਕਸਵੈਲ ਨੂੰ 11 ਕਰੋੜ ਤੇ ਮੁਹੰਮਦ ਸਿਰਾਜ ਨੂੰ 7 ਕਰੋੜ ਵਿਚ ਰੱਖਿਆ ਹੈ। ਇਸ ਆਈਪੀਐਲ ਵਿਚ 10 ਟੀਮਾਂ ਖੇਡਣਗੀਆਂ। ਨਿਯਮਾਂ ਅਨੁਸਾਰ ਕੋਈ ਵੀ ਟੀਮ ਵੱਧ ਤੋਂ ਵੱਧ ਚਾਰ ਖਿਡਾਰੀਆਂ ਨੂੰ ਮੁੜ ਟੀਮ ਵਿਚ ਰੱਖ ਸਕਦੀ ਹੈ ਜਿਸ ਵਿਚ ਵੱਧ ਤੋਂ ਵੱਧ ਤਿੰਨ ਭਾਰਤੀ ਜਾਂ ਦੋ ਵਿਦੇਸ਼ੀ ਖਿਡਾਰੀ ਹੋ ਸਕਦੇ ਹਨ। ਮੁੰਬਈ ਨੇ ਕਪਤਾਨ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਸੂਰਿਆ ਕੁਮਾਰ ਤੇ ਪੋਲਾਰਡ ਨੂੰ ਮੁੜ ਰੱਖਿਆ ਹੈ।