ਮੁੰਬਈ: ਕਾਨ ਫਿਲਮ ਮੇਲੇ ਵਿੱਚ ਦਿਖਾਈ ਗਈ ਅਦਾਕਾਰਾ ਰੌਸ਼ਨੀ ਕਪੂਰ ਦੀ ਪਹਿਲੀ ਫ਼ਿਲਮ ‘ਦਿ ਰੇਜ- ਓਵਰ ਇਨਜਸਟਿਸ’ ਹੁਣ ਓਟੀਟੀ ’ਤੇ ਰਿਲੀਜ਼ ਹੋਣ ਰਹੀ ਹੈ। ਇਸ ਫ਼ਿਲਮ ਵਿੱਚ ਐੱਨਆਰਆਈ ਕੁੜੀ ਦਾ ਕਿਰਦਾਰ ਨਿਭਾਉਣ ਵਾਲੀ ਰੌਸ਼ਨੀ ਕਪੂਰ ਬਹੁਤ ਖੁਸ਼ ਹੈ। ਇਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਸਮਲਿੰਗੀ ਜੋੜਿਆਂ ਦੇ ਹੱਕਾਂ ਦੀ ਰਾਖੀ ਦਾ ਦ੍ਰਿੜ ਇਰਾਦਾ ਕਰਨ ਵਾਲੀ ਐੱਨਆਰਆਈ ਲੜਕੀ ਤੇ ਉਸ ਦੇ ਦੋਸਤਾਂ ਨੂੰ ਕਿਵੇਂ ਮੁਸ਼ਕਲਾਂ ਵਿੱਚੋਂ ਲੰਘਣਾ ਪੈਂਦਾ ਹੈ। ਫ਼ਿਲਮ ਦੀ ਸ਼ੂਟਿੰਗ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਅਦਾਕਾਰਾ ਨੇ ਕਿਹਾ, ‘ਇਸ ਫਿਲਮ ਦੀ ਸ਼ੂਟਿੰਗ ਗੋਆ, ਪੁਣੇ ਤੇ ਦੁਬਈ ਵਿੱਚ ਹੋਈ ਸੀ। ਸ਼ੂਟਿੰਗ ਦਾ ਤਜਰਬਾ ਬਹੁਤ ਸ਼ਾਨਦਾਰ ਸੀ, ਕਿਉਂਕਿ ਇਹ ਸ਼ੂਟਿੰਗ ਪਿਛਲੇ ਸਾਲ ਅਪਰੈਲ ਮਹੀਨੇ ਵਿੱਚ ਕੀਤੀ ਜਾ ਰਹੀ ਸੀ, ਜਦੋਂ ਕਰੋਨਾ ਮਹਾਮਾਰੀ ਕਾਰਨ ਹਾਲਾਤ ਸਾਜ਼ਗਾਰ ਨਹੀਂ ਸਨ ਅਤੇ ਸ਼ੂਟਿੰਗ ਅਮਲਾ ਗੋਆ ਦੇ ਟਾਪੂ ’ਤੇ ਮੌਜੂਦ ਸੀ। ਅਸੀਂ ਉਥੇ ਆਪਣਾ ਖਾਣਾ ਨਾਲ ਲੈ ਕੇ ਜਾਂਦੇ ਸੀ ਅਤੇ ਸਾਨੂੰ ਸ਼ੂਟਿੰਗ ਲਈ ਸਿਰਫ਼ ਛੇ ਘੰਟਿਆਂ ਦਾ ਸਮਾਂ ਮਿਲਦਾ ਸੀ, ਕਿਉਂਕਿ ਉਥੇ ਲੁਟੇਰਿਆਂ ਅਤੇ ਤਸਕਰਾਂ ਦੀ ਭਰਮਾਰ ਸੀ। ਇਸ ਲਈ ਰਾਤ 8 ਵਜੇ ਤੋਂ ਬਾਅਦ ਅਸੀਂ ਉਥੇ ਨਹੀਂ ਰੁਕ ਸਕਦੇ ਸੀ।’ ਅਦਾਕਾਰਾ ਨੇ ਦੱਸਿਆ, ‘ਉਸ ਟਾਪੂ ’ਤੇ ਮੋਬਾਈਲ ਦਾ ਨੈੱਟਵਰਕ ਵੀ ਨਹੀਂ ਸੀ ਤੇ ਉਥੇ ਸਾਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੇਰੇ ਗੋਡੇ ’ਤੇ ਸੱਟ ਵੀ ਲੱਗ ਗਈ ਸੀ, ਪਰ ਅਸੀਂ ਉਮੀਦ ਮੁਤਾਬਕ ਫ਼ਿਲਮ ਮੁਕੰਮਲ ਕਰਨ ਵਿੱਚ ਕਾਮਯਾਬ ਰਹੇ।’ -ਆਈਏਐੱਨਐੱਸ