ਮੁੰਬਈ, 13 ਦਸੰਬਰ
ਬੌਲੀਵੁੱਡ ਅਦਾਕਾਰਾ ਰਵੀਨਾ ਟੰਡਨ ਆਪਣੇ ਅਗਲੇ ਪ੍ਰਾਜੈਕਟ ਦੀ ਸ਼ੂਟਿੰਗ ਲਈ ਹਿਮਾਚਲ ਪ੍ਰਦੇਸ਼ ਗਈ ਹੋਈ ਹੈ। ਰਵੀਨਾ ਦੀ ਤਾਜ਼ਾ ਇੰਸਟਾਗ੍ਰਾਮ ਪੋਸਟ ਵਿੱਚ ਉਹ ਹਿਮਾਚਲ ਦੇ ਪਹਾੜਾਂ ਵਿੱਚ ਅਜਿਹਾ ਪੋਜ਼ ਦਿੰਦੀ ਦੇਖੀ ਜਾ ਸਕਦੀ ਹੈ ਜਿਵੇਂ ਸ਼ਾਹਰੁਖ ਖਾਨ ਨੇ ਸਵਿਟਜ਼ਰਲੈਂਡ ਵਿੱਚ ਸ਼ੂਟਿੰਗ ਦੌਰਾਨ ਕੀਤਾ ਸੀ। ਫੋਟੋ ਦੇ ਹੇਠਾਂ ਉਸ ਨੇ ਲਿਖਿਆ, ‘‘ਹਿਮਾਚਲ ਦੇ ਮਨਮੋਹਕ ਪਹਾੜਾਂ ਵਿੱਚ #ਸਵਿਟਜ਼ਰਲੈਂਡਕਾਸ਼ਾਹਰੁਖ ਕਰ ਰਹੀ ਸੀ… ਮੈਨੂੰ ਪਿਆਰੇ ਦੇਸ਼ ਭਾਰਤ ਨਾਲ ਪਿਆਰ ਹੈ। ਯੇਹ ਦੇਸ਼ ਹੈ ਮੇਰਾ।’’
ਆਈਏਐੱਨਐੱਸ