ਮੁੰਬਈ: ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਡਰਾਮਾ ਫਿਲਮ ‘ਨੋ ਮੈਨਜ਼ ਲੈਂਡ’ ਨੂੰ ਸਿਡਨੀ ਫਿਲਮ ਫੈਸਟੀਵਲ ਲਈ ਚੁਣਿਆ ਗਿਆ ਹੈ। ਇਹ ਜਾਣਕਾਰੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ। ਫਿਲਮ ਦੀ ਅਦਾਕਾਰ ਮੇਗਨ ਮਿਸ਼ੈਲ ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਨਵਾਜ਼ੂਦੀਨ ਨੇ ਲਿਖਿਆ ਹੈ, ‘ਮੇਰੇ ਦਿਲ ਨੂੰ ਪਿਆਰੀ ਫਿਲਮ ਦੁਨੀਆ ਦਾ ਸਫ਼ਰ ਕਰ ਰਹੀ ਹੈ। ‘ਨੋ ਮੈਨਜ਼ ਲੈਂਡ’ ਨੂੰ ਸਿਡਨੀ ਫਿਲਮ ਫੈਸਟ ਲਈ ਚੁਣ ਲਿਆ ਗਿਆ ਹੈ।’ ਇਸ ਫਿਲਮ ਦਾ ਨਿਰਦੇਸ਼ਨ ਬਾਂਗਲਾਦੇਸ਼ੀ ਫਿਲਮ ਨਿਰਮਾਤਾ ਤੇ ਲੇਖਕ ਮੁਸਤਫ਼ਾ ਸਰਵਰ ਫਾਰੂਕੀ ਨੇ ਕੀਤਾ ਹੈ ਤੇ ਫਿਲਮ ਨੂੰ ਸੰਗੀਤ ਆਸਕਰ ਐਵਾਰਡ ਜੇਤੂ ਏ ਆਰ ਰਹਿਮਾਨ ਨੇ ਦਿੱਤਾ ਹੈ। ਇਸ ਫਿਲਮ ਅਮਰੀਕਾ ਵਿੱਚ ਇੱਕ ਆਸਟਰੇਲੀਆਈ ਮਹਿਲਾ ਨੂੰ ਮਿਲਦਾ ਹੈ। -ਆਈਏਐੱਨਐੱਸ