ਮੁੰਬਈ: ਮਸ਼ਹੂਰ ਫ਼ਿਲਮ ਨਿਰਦੇਸ਼ਕ ਤੇ ਸਿਨਮੈਟੋਗ੍ਰਾਫ਼ਰ ਕੇ.ਵੀ. ਆਨੰਦ ਦਾ ਅੱਜ ਸਵੇਰੇੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 54 ਸਾਲਾਂ ਦਾ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਫੋਟੋਜਰਨਲਿਸਟ’ ਵਜੋਂ ਕੀਤੀ ਸੀ ਅਤੇ ਬਾਅਦ ਵਿੱਚ ਉਸ ਨੇ ਸਿਨਮੈਟੋਗ੍ਰਾਫਰ ਵਜੋਂ ਫ਼ਿਲਮੀ ਜਗਤ ਵਿੱਚ ਦਾਖ਼ਲਾ ਲਿਆ ਤੇ ਉਪਰੰਤ ਉਹ ਫ਼ਿਲਮ ਨਿਰਦੇਸ਼ਕ ਬਣ ਗਿਆ। ਆਨੰਦ ਨੇ ਪ੍ਰਸਿੱਧ ਤਾਮਿਲ ਮੈਗਜ਼ੀਨ ਲਈ ਵੀ ਕੰਮ ਕੀਤਾ ਅਤੇ 90ਵਿਆਂ ਦੇ ਸ਼ੁਰੂ ਵਿੱਚ ਉਹ ਸਿਨਮੈਟੋਗ੍ਰਾਫਰ ਪੀ.ਸੀ. ਸ੍ਰੀਰਾਮ ਨਾਲ ਉਸ ਦੇ ਸਹਾਇਕ ਵਜੋਂ ਕੰਮ ਕਰਨ ਲੱਗ ਪਿਆ। ਆਨੰਦ ਨੇ ਸਿਨਮੈਟੋਗ੍ਰਾਫਰ ਵਜੋਂ ਆਪਣੀ ਪਹਿਲੀ ਮਲਿਆਲਮ ਫ਼ਿਲਮ ‘ਤਿੰਨਮਾਵਿਨ ਕੋਮਬਤ’ ਬਣਾਈ, ਜਿਸ ਨੂੰ ਕੌਮੀ ਪੁਰਸਕਾਰ ਮਿਲਿਆ। -ਪੀਟੀਆਈ