ਨਵੀਂ ਦਿੱਲੀ, 18 ਨਵੰਬਰ
ਦੋ ਦਹਾਕਿਆਂ ਦੇ ਸਫਰ ਨੇ ਬੌਲੀਵੁੱਡ ਵਿੱਚ ਰਿਤਿਕ ਰੌਸ਼ਨ ਨੂੰ ਇਕ ਵਧੀਆ ਅਦਾਕਾਰ ਅਤੇ ਚੰਗਾ ਇਨਸਾਨ ਬਣਨ ਵਿੱਚ ਮਦਦ ਕੀਤੀ ਹੈ।
ਰਿਤਿਕ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ‘ਪਹਿਲਾਂ ਮੈਂ ਬਹੁਤ ਮਿਥੇ ਢੰਗ ਨਾਲ ਅਦਾਕਾਰੀ ਕਰਦਾ ਸੀ ਪਰ ‘ਕਾਬਿਲ’ ਵਿੱਚ ਕੰਮ ਕਰਨ ਤੋਂ ਬਾਅਦ ਬਤੌਰ ਅਦਾਕਾਰ ਉਹ ਹੋਰ ਨਿਖਰਿਆ ਹੈ। ਮੈਨੂੰ ਲਗਦਾ ਹੈ ਕਿ ਮੈਂ ਪਹਿਲਾਂ ਨਾਲੋਂ ਜ਼ਿਆਦਾ ਮੁਆਫ਼ ਕਰਨ ਵਾਲਾ ਅਤੇ ਆਪਣੇ ਆਪ ’ਤੇ ਜ਼ਿਆਦਾ ਭਰੋਸਾ ਕਰਨ ਲੱਗਿਆ ਹਾਂ। ਇਸ ਨੇ ਮੈਨੂੰ ਬਿਨਾਂ ਡਰ ਤੋਂ ਹੋਰ ਬਿਹਤਰ ਕਰਨਾ ਸਿਖਾਇਆ ਹੈ।
ਰਿਤਿਕ ਨੇ ਇਸ ਸਾਲ ਬੌਲੀਵੁੱਡ ਵਿੱਚ 20 ਸਾਲ ਪੂਰੇ ਕੀਤੇ ਹਨ। ਰਿਤਿਕ ਨੇ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਅਦਾਕਾਰ ਹਿੱਟ ਫਿਲਮ ‘ਕਹੋ ਨਾ ਪਿਆਰ ਹੈ’ ਨਾਲ ਕੀਤੀ ਸੀ। 46 ਸਾਲਾ ਅਦਾਕਾਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਫ਼ਰ ਨੂੰ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਉਸ ’ਚ ਆਪਣੇ ਕੰਮ ਨੂੰ ਲੈ ਕੇ ਸਤਿਕਾਰ ਤੇ ਜਨੂੰਨ ਵਧਿਆ ਹੈ। ਰਿਤਿਕ ਨੇ ਦੱਸਿਆ ਕਿ ਪਿਛਲੇ 20 ਸਾਲਾਂ ਵਿੱਚ ਉਸ ਨੇ ਬਤੌਰ ਅਦਾਕਾਰ ਕਾਫੀ ਅਨੰਦ ਮਾਣਿਆ ਹੈ। -ਆਈਏਐੱਨਐੱਸ