ਪੱਤਰ ਪ੍ਰੇਰਕ
ਸੰਗਰੂਰ, 21 ਅਕਤੂਬਰ
ਇੱਥੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਆਪਣੀ ਰਾਮਗੜ੍ਹੀਆ ਅਕਾਲ ਜਥੇਬੰਦੀ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ | ਇਸ ਮਜ਼ਬੂਤੀ ਦਾ ਮੁੱਖ ਕਾਰਨ ਇਹ ਹੈ ਕਿ ਇਹ ਜਥੇਬੰਦੀ ਰਾਜਨੀਤੀ ਤੋਂ ਰਹਿਤ ਹੈ ਅਤੇ ਬਹੁਤ ਜਲਦ ਇਹ ਵੱਡਾ ਕਾਫ਼ਲਾ ਆਪਣੇ ਪਰਿਵਾਰਕ ਤੰਦਾਂ ਨੂੰ ਹੋਰ ਵੀ ਵੱਧ ਮਜ਼ਬੂਤ ਕਰਨ ਲਈ ਸਹਾਈ ਸਾਬਤ ਹੋਵੇਗਾ| ਵੱਖ -ਵੱਖ ਜ਼ਿਲ੍ਹਿਆਂ ਦੇ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਅਗਲੇ ਸਾਲ ਪੰਜਾਬ ਦੇ ਵੱਖੋ ਵੱਖ ਜ਼ਿਲ੍ਹਿਆਂ ਵਿਚ ਮਨਾਉਣ ਲਈ ਵਿਉਂਤਬੰਦੀ ਕੀਤੀ ਗਈ| ਇਸ ਮੌਕੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ, ਜਰਨੈਲ ਸਿੰਘ ਮਠਾੜੂ, ਇੰਦਰਜੀਤ ਸਿੰਘ ਮਨੂਰ, ਬਲਵਿੰਦਰ ਸਿੰਘ ਕਲਸੀ, ਰਾਮ ਸਿੰਘ ਧੀਮਾਨ ਅਤੇ ਪਰਵਿੰਦਰ ਸਿੰਘ ਰੁਪਾਲ ਨੇ ਭਾਈ ਲਾਲੋ ਜੀ ਦੀ ਨਵੀਂ ਤਸਵੀਰ ਵੀ ਲੋਕ ਅਰਪਣ ਕੀਤੀ| ਇਸ ਦੌਰਾਨ ਧਰਮਜੀਤ ਸਿੰਘ, ਹਰਪ੍ਰੀਤ ਸਿੰਘ, ਧਨਦੇਵ ਸਿੰਘ, ਨਿਰਭੈ ਸਿੰਘ, ਨਰਿੰਰਦ ਸਿੰਘ, ਜਸਪਿੰਦਰ ਸਿੰਘ ਅਤੇ ਹਰਜੋਤ ਸਿੰਘ ਆਦਿ ਹਾਜ਼ਰ ਸਨ