ਸੰਗਰੂਰ: ਸਥਾਨਕ ਮਾਤਾ ਰਾਜੇਸ਼ਵਰੀ ਮੰਦਰ ਵਿਖੇ ਸ੍ਰੀ ਬ੍ਰਾਹਮਣ ਸਭਾ ਸੰਗਰੂਰ ਵੱਲੋਂ ਭਗਵਾਨ ਪਰਸ਼ੂਰਾਮ ਦਾ ਜਨਮ ਉਤਸਵ ਮਨਾਇਆ ਗਿਆ। ਇਸ ਮੌਕੇ ਸਵਾਮੀ ਰਾਮਗਿਰੀ ਨੇ ਭਗਵਾਨ ਪਰਸ਼ੂਰਾਮ ਦੇ ਜੀਵਨ ਨਾਲ ਸਬੰਧਿਤ ਕਥਾਵਾਂ ਦਾ ਵਰਨਣ ਕਰਦਿਆਂ ਉਨ੍ਹਾਂ ਵੱਲੋਂ ਦਿਖਾਏ ਰਸਤੇ ’ਤੇ ਚੱਲਣ ਲਈ ਪ੍ਰੇਰਿਆ। ਸੰਸਥਾ ਦੇ ਜਨਰਲ ਸਕੱਤਰ ਗੋਬਿੰਦਰ ਸ਼ਰਮਾ ਨੇ ਸਮਾਗਮ ਵਿੱਚ ਪਹੁੰਚੇ ਵੱਖ ਵੱਖ ਸਮਾਜਿਕ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਸੰਸਦੀ ਸਕੱਤਰ, ਰਾਜ ਕੁਮਾਰ ਅਰੋੜਾ ਪ੍ਰਧਾਨ ਸੋਸ਼ਲ ਵੈਲਫੇਅਰ ਐਸੋਸੀਏਸ਼ਨ, ਨਰਵਿੰਦਰ ਕੌਸ਼ਲ ਪ੍ਰਧਾਨ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ, ਜੀਤ ਸਿੰਘ ਢੀਂਡਸਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ, ਰਾਜਿੰਦਰ ਗੋਇਲ ਪ੍ਰਧਾਨ ਸ਼ਿਵ ਮੰਦਰ ਬਗੀਚੀ ਵਾਲਾ, ਲੋਕ ਸਭਾ ਹਲਕਾ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਸੇਖੋਂ, ਰਾਕੇਸ਼ ਗੋਇਲ ਪ੍ਰਧਾਨ ਸ਼੍ਰੀ ਸੁੰਦਰ ਕਾਂਡ ਸੇਵਾ ਸੁਸਾਇਟੀ, ਰਾਜ ਕੁਮਾਰ ਸ਼ਰਮਾ ਪ੍ਰਧਾਨ ਮਾਤਾ ਜੈਅੰਤੀ ਦੇਵੀ ਮੰਦਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ