ਸਿਰਸਾ: ਇੱਥੋਂ ਦੇ ਡਿੰਗ ਮੋੜ ਅਤੇ ਦਰਿਆਪੁਰ ਵਿਚਾਲੇ ਕੌਮੀ ਸ਼ਾਹਰਾਹ ’ਤੇ ਹਰਿਆਣਾ ਰੋਡਵੇਜ਼ ਕਿਲੋਮੀਟਰ ਸਕੀਮ ਦੀ ਬੱਸ ਇਕ ਟਰੈਕਟਰ ਨਾਲ ਟਕਰਾ ਕੇ ਪਲਟ ਗਈ। ਇਸ ਦੌਰਾਨ ਬੱਸ ਵਿੱਚ ਸਵਾਰ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਕ ਝੱਜਰ ਡਿੱਪੂ ਦੀ ਬੱਸ ਸਿਰਸਾ ਤੋਂ ਗੁਰੂਗ੍ਰਾਮ ਲਈ ਚੱਲੀ ਸੀ। ਜਦੋਂ ਬੱਸ ਡਿੰਗ ਮੋੜ ਤੋਂ ਅੱਗੇ ਦਰੀਆਪੁਰ ਲਈ ਰਵਾਨਾ ਹੋਈ ਤਾਂ ਦਰੀਆਪੁਰ ਤੋਂ ਪਹਿਲਾਂ ਹੀ ਟਰੈਕਟਰ ਨੂੰ ਓਵਰਟੇਕ ਕਰਦੇ ਸਮੇਂ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਬੱਸ ਡਰਾਈਵਰ ਤੇ ਕੰਡਕਟਰ ਸਣੇ 12 ਸਵਾਰੀਆਂ ਜ਼ਖ਼ਮੀਆਂ ਹੋ ਗਈਆਂ। ਮਗਰੋਂ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੱਸਿਆ ਗਿਆ ਹੈ ਕਿ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਹਾਦਸੇ ਵਿੱਚ ਬੱਸ ਅਤੇ ਟਰੈਕਟਰ ਬੁਰੀ ਤਰ੍ਹਾਂ ਨੁਕਸਾਨੇ ਗਏ। – ਨਿੱਜੀ ਪੱਤਰ ਪ੍ਰੇਰਕ