ਪੱਤਰ ਪ੍ਰੇਰਕ
ਲਹਿਰਾਗਾਗਾ, 1 ਜੁਲਾਈ
ਪੁਲੀਸ ਨੇ ਪਿੰਡ ਫਤਿਹਗੜ੍ਹ ਦੇ 13 ਸਾਲਾਂ ਬੱਚੇ ਜਸਪ੍ਰੀਤ ਸਿੰਘ ਵੀਰੂ ਨੂੰ 15 ਘੰਟਿਆਂ ’ਚ ਲੱਭ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ।
ਐੱਸਐੱਚਓ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਪਿੰਡ ਫਤਿਹਗੜ੍ਹ ਦੇ ਬਿੱਕਰ ਸਿੰਘ ਦਾ 13 ਸਾਲ ਦਾ ਲੜਕਾ ਗੁੰਮ ਹੋ ਗਿਆ ਸੀ ਅਤੇ ਮਾਪਿਆਂ ਨੇ ਆਲੇ ਦੁਆਲੇ ਭਾਲਣ ਮਗਰੋੋਂ ਕੇਸ ਦਰਜ ਕਰਕੇ ਆਪਣੀਆਂ ਟੀਮਾਂ ਸ਼ੱਕੀ ਥਾਵਾਂ ’ਤੇ ਭੇਜੀਆਂ। ਪੁਲੀਸ ਟੀਮ ਨੇ ਬੱਚੇ ਜਸਪ੍ਰੀਤ ਸਿੰਘ ਵੀਰੂ ਨੂੰ ਸੁਨਾਮ ਦੇ ਬੱਸ ਅੱਡੇ ’ਚੋਂ ਬਰਾਮਦ ਕਰਕੇ ਲਹਿਰਾਗਾਗਾ ਲਿਆਂਦਾ ਅਤੇ ਮਾਪਿਆਂ ਦੇ ਹਵਾਲੇ ਕੀਤਾ। ਜਸਪ੍ਰੀਤ ਸਿੰਘ ਅਨੁਸਾਰ ਉਹ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਆਪਣੀ ਟੀ ਸ਼ਰਟ ’ਤੇ ਛਪਵਾਉਣ ਲਹਿਰਾਗਾਗਾ ਆਇਆ ਸੀ ਪਰ ਇੱਥੋਂ ਗੁੰਮ ਹੋ ਗਿਆ। ਇਸ ਮੌਕੇ ਥਾਣੇਦਾਰ ਮੇਜਰ ਸਿੰਘ ਵੀ ਹਾਜ਼ਰ ਸੀ।