ਮਾਲੇਰਕੋਟਲ: ਪੰਜਾਬ ਨੰਬਰਦਾਰ ਯੂਨੀਅਨ (ਗਾਲਬਿ) ਇਕਾਈ ਮਾਲੇਰਕੋਟਲਾ ਦੀ ਚੋਣ ਸਬੰਧੀ ਮੀਟਿੰਗ ਸਥਾਨਕ ਗੁਰਦੁਆਰਾ ਸਿੰਘ ਸਭਾ ਵਿੱਚ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਦੀ ਪ੍ਰਧਾਨਗੀ ਹੇਨ ਹੋਈ। ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬਿ ਅਤੇ ਸੂਬਾਈ ਖ਼ਜ਼ਾਨਚੀ ਰਣਜੀਤ ਸਿੰਘ ਚਾਂਗਲੀ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਰਬਸੰਮਤੀ ਨਾਲ ਜਸਪਾਲ ਸਿੰਘ ਲਸੋਈ ਨੂੰ ਤਹਿਸੀਲ ਮਾਲੇਰਕੋਟਲਾ ਦਾ ਪ੍ਰਧਾਨ, ਮਹਿੰਦਰ ਸਿੰਘ ਮੁਬਾਰਕਪੁਰ ਚੂੰਘਾ ਨੂੰ ਸਰਪ੍ਰਸਤ, ਸੁਖਵਿੰਦਰ ਸਿੰਘ ਆਦਮਪਾਲ ਜਨਰਲ ਸਕੱਤਰ, ਗੁਰਦੇਵ ਸਿੰਘ ਬਦੇਸ਼ਾ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਜਾਤੀਵਾਲ ਨੂੰ ਮੀਤ ਪ੍ਰਧਾਨ, ਹਰਪਾਲ ਸਿੰਘ ਮਾਣਕਮਾਜਰਾ ਨੂੰ ਖ਼ਜ਼ਾਨਚੀ, ਸੁਖਮਿੰਦਰ ਸਿੰਘ ਮਦੇਵੀ ਸਹਾਇਕ ਸਕੱਤਰ, ਹਰਚੇਤ ਸਿੰਘ ਫੈਜ਼ਗੜ੍ਹ ਨੂੰ ਸਲਾਹਕਾਰ ਚੁਣਿਆ ਗਿਆ। -ਨਿੱਜੀ ਪੱਤਰ ਪ੍ਰੇਰਕ