ਗੁਰਦੀਪ ਸਿੰਘ ਲਾਲੀੇ/ ਹਰਦੀਪ ਸੋਢੀ
ਸੰਗਰੂਰ/ਧੂਰੀ,10 ਮਾਰਚ
ਸੰਗਰੂਰ ਜ਼ਿਲ੍ਹਾ ਜੋਂ ਅਕਾਲੀਆਂ ਤੇ ਕਦੇ ਕਾਂਗਰਸੀਆਂ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ ਵੱਡਾ ਸਿਆਸੀ ਉਲਟਫੇਰ ਕਰਦਿਆਂ ਜ਼ਿਲ੍ਹੇ ਦੀਆਂ ਪੰਜ ਦੀਆਂ ਪੰਜ ਵਿਧਾਨ ਸਭਾ ਸੀਟਾਂ ਉੱਪਰ ਕਬਜ਼ਾ ਕਰ ਲਿਆ। ਇਸ ਜ਼ਿਲ੍ਹੇ ਨੂੰ ਕਦੇ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪਰਿਵਾਰ ਦੇ ਜ਼ਿਲ੍ਹੇ ਵਜੋਂ ਵੀ ਜਾਣਿਆ ਜਾਂਦਾ ਸੀ ਤੇ ਉਨ੍ਹਾਂ ਦੀ ਪੂਰੀ ਤੂੰਤੀ ਬੋਲਦੀ ਸੀ ਪਰ ‘ਆਪ’ ਨੇ ਇਸ ਰਿਵਾਇਤ ਨੂੰ ਵੀ ਖ਼ਤਮ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਵਿੱਚੋ ਸੁਨਾਮ ਹਲਕੇ ਤੋਂ ਅਮਨ ਅਰੋੜਾ ਨੇ ਆਪਣੇ ਵਿਰੋਧੀ ਨੂੰ 75277 ਵੋਟਾਂ ਨਾਲ ਹਰਾ ਕੇ ਸਾਰੇ ਰਿਕਾਰਡ ਤੋੜ ਦਿੱਤੇ। ਉਹ ਪਹਿਲੇ ਨੰਬਰ ’ਤੇ ਰਹੇ। ਧੂਰੀ ਤੋਂ ਭਗਵੰਤ ਸਿੰਘ ਮਾਨ 82023 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਨੇ ਕਾਂਗਰਸ ਦੇ ਆਪਣੇ ਵਿਰੋਧੀ ਦਲਵੀਰ ਸਿੰਘ ਗੋਲਡੀ ਨੂੰ 58206 ਵੋਟਾਂ ਨਾਲ ਹਰਾਇਆ। ਗੋਲੜੀ ਨੂੰ 24306 ਵੋਟਾਂ ਮਿਲੀਆਂ। ਤੀਜੇ ਨੰਬਰ ’ਤੇ ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ ਰਹੇ ਜਿਨ੍ਹਾਂ 50655 ਵੋਟਾਂ ਲੇੈ ਕੇ ਜਿੱਤ ਪ੍ਰਾਪਤ ਕੀਤੀ। ਚੌਥੇ ਨੰਬਰ ’ਤੇ ਸੰਗਰੂਰ ਤੋਂ ਪਹਿਲੀ ਵਾਰ ਚੋਣ ਲੜੇ ਨਰਿੰਦਰ ਕੌਰ ਭਰਾਜ ਰਹੇ ਜਿਨ੍ਹਾਂ ਨੇ 36430 ਵੋਟਾਂ ਲਈਆਂ ਤੇ ਜੇਤੂ ਰਹੇ। ਪੰਜਵੇਂ ਨੰਬਰ ’ਤੇ ਲਹਿਰਾਗਾਗਾ ਤੋਂ ਪਾਰਟੀ ਉਮੀਦਵਾਰ ਵਰਿੰਦਰ ਸਿੰਘ ਗੋਇਲ 26518 ਵੋਟਾਂ ਲੈ ਕੇ ਜੇਤੂ।