ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 1 ਫਰਵਰੀ
ਜਗਤ ਪੰਜਾਬੀ ਸਭਾ ਵੱਲੋਂ 20 ਫਰਵਰੀ ਨੂੰ ਖਾਲਸਾ ਕਾਲਜ, ਪਟਿਆਲਾ ਵਿੱਚ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਸਮਾਗਮ ਦੌਰਾਨ ‘ਦੁਨੀਆਂ ਦੇ 101 ਸਿਰਮੌਰ ਪੰਜਾਬੀ’ ਸੂਚੀ ’ਚੋਂ 25 ਪੰਜਾਬੀਆਂ ਦਾ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਡਾ. ਤੇਜਿੰਦਰ ਕੌਰ ਧਾਲੀਵਾਲ, ਪ੍ਰਿੰਸੀਪਲ ਧਰਮਿੰਦਰ ਸਿੰਘ ਉੱਭਾ (ਡਾ.) ,ਡਾ. ਲੱਖਾ ਲਹਿਰੀ , ਡਾ. ਸਤਨਾਮ ਸਿੰਘ ਸੰਧੂ, ਪੁਲੀਸ ਅਧਿਕਾਰੀ ਵਿਕਾਸ ਸਭਰਵਾਲ, ਗੁਰਿੰਦਰ ਸਿੰਘ ਬੱਲ, ਪਰਮਜੀਤ ਸਿੰਘ ਵਿਰਕ, ਡਾ. ਸਰਬਜੀਤ ਕੌਰ ਸੋਹਲ, ਹਰਜਿੰਦਰ ਕੌਰ, ਡਾ. ਰਜਿੰਦਰਪਾਲ ਸਿੰਘ ਬਰਾੜ, ਬੱਬੂ ਤੀਰ, ਭਾਈ ਜਗਜੀਤ ਸਿੰਘ ਦਰਦੀ, ਜਸਟਿਸ ਜਸਬੀਰ ਸਿੰਘ ਆਦਿ ਸ਼ਾਮਲ ਹਨ।