ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 9 ਦਸੰਬਰ
ਸਥਾਨਕ ਪੁਲੀਸ ਵੱਲੋਂ ਨਹਿਰ ਦੇ ਪੁਲ ਖੁਰਦਪੁਰ ਤੇ ਕੀਤੀ ਵਿਸ਼ੇਸ਼ ਨਾਕੇਬੰਦੀ ਦੌਰਾਨ ਇੱਕ ਅਫਰੀਕਨ ਦੇਸ਼ ਤੋਂ ਆਏ ਵਿਅਕਤੀ ਨੂੰ ਜਾਅਲੀ ਪਾਸਪੋਰਟ ਤੇ ਜਾਅਲੀ ਵੀਜ਼ੇ ਸਣੇ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਏਐੱਸਆਈ ਦਿਨੇਸ਼ ਕੁਮਾਰ ਨੇ ਪੁਲੀਸ ਪਾਰਟੀ ਸਣੇ ਨਹਿਰ ਦੇ ਪੁਲ ’ਤੇ ਨਾਕੇਬੰਦੀ ਕੀਤੀ ਸੀ, ਜਿਸ ਦੌਰਾਨ ਦੌ ਹਜੈਡੀ ਗੇਕਾਰ ਲਕਸ ਨਾਂ ਦੇ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਉਕਤ ਵਿਅਕਤੀ ਪਿਛਲੇ ਡੇਢ ਮਹੀਨੇ ਤੋਂ ਏਅਰ-ਫੋਰਸ ਸਟੇਸਨ ਨੇੜੇ ਪਿੰਡ ਚੋਮੋਂ ਵਿੱਚ ਇੱਕ ਕਿਰਾਏ ਦੇ ਮਕਾਨ ’ਤੇ ਰਹਿ ਰਿਹਾ ਹੈ। ਪੁਲੀਸ ਪਾਰਟੀ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਤਾਂ ਉਸ ਕੋਲੋਂ ਬਰੂੰਡੀ ਦਾ ਜਾਅਲੀ ਪਾਸਪੋਰਟ ਤੇ ਜਾਅਲੀ ਵੀਜ਼ਾ ਮਿਲਿਆ। ਪੁਲੀਸ ਵੱਲੋਂ ਉਕਤ ਵਿਅਕਤੀ ਵਿਰੁੱਧ ਧਾਰਾ 420. 465, 467, 468, 471, ਸੈਕਸ਼ਨ-14 ਫਾਰਨਰ ਐਕਟ ਅਧੀਨ ਕੇਸ ਦਰਜ ਕਰਕੇ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮ ਤੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।