ਨਿੱਜੀ ਪੱਤਰ ਪ੍ਰੇਰਕ
ਨੰਗਲ, 14 ਮਈ
ਇੱਥੋਂ ਨੇੜਲੇ ਪਿੰਡ ਸੰਗਤਪੁਰ ਦੇ ਬਾਰ੍ਹਵੀਂ ਜਮਾਤ ਦੇ ਵਿਦਿਅਅਰਥੀ ਨੇ ਨੰਬਰ ਘੱਟ ਆਉਣ ’ਤੇ ਖ਼ੁਦਕੁਸ਼ੀ ਕਰ ਲਈ| ਹਰਮਨਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਨਵਾਂ ਨੰਗਲ ਦੇ ਨਿੱਜੀ ਸਕੂਲ ਵਿੱਚ ਬਾਰ੍ਹਵੀਂ ਵਿੱਚ ਪੜ੍ਹਦਾ ਸੀ ਅਤੇ ਬੀਤੇ ਦਿਨੀਂ ਘੋਸ਼ਿਤ ਹੋਏ ਬਾਰ੍ਹਵੀ ਜਮਾਤ ਨਤੀਜਿਆਂ ਵਿੱਚ ਆਸ ਤੋਂ ਘੱਟ 61 ਫ਼ੀਸਦੀ ਅੰਕ ਆਉਣ ’ਤੇ ਦੁਖੀ ਹੋਏ ਹਰਮਨਪ੍ਰੀਤ ਸਿੰਘ ਨੇ ਆਪਣੇ ਹੀ ਬਾੜੇ ਵਿੱਚ ਫਾਹਾ ਲੈ ਲਿਆ| ਹਰਮਨਪ੍ਰੀਤ ਸਿੰਘ ਦਾ ਪਿਤਾ ਗੁਰਨਾਮ ਸਿੰਘ ਵਿਦੇਸ਼ ਵਿਚ ਨੌਕਰੀ ਕਰਦਾ ਹੈ| ਨਵਾਂ ਨੰਗਲ ਚੌਕੀ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਕਿ ਧਾਰਾ 174 ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤੀ ਗਈ ਹੈ|