ਹਰਪ੍ਰੀਤ ਕੌਰ
ਹੁਸ਼ਿਆਰਪੁਰ, 22 ਮਈ
ਗੜ੍ਹਦੀਵਾਲਾ ਦੇ ਪਿੰਡ ਬੈਰਮਪੁਰ ਖਿਆਲਾ ਵਿੱਚ 6 ਸਾਲਾਂ ਦਾ ਬੱਚਾ ਬੋਰਵੈੱਲ ’ਚ ਡਿੱਗੇ ਬੱਚੇ ਦੀ ਮੌਤ ਹੋ ਗਈ ਹੈ। ਬਚਾਅ ਕਾਰਜ ਚਲਾਉਣ ਮਗਰੋਂ ਬੱਚੇ ਨੂੰ ਬੋਰਵੈੱਲ ਵਿੱਚ ਕੱਢ ਗਿਆ ਪਰ ਕੁਝ ਘੰਟਿਆਂ ਮਗਰੋਂ ਉਸ ਦੀ ਮੌਤ ਹੋ ਗਈ। ਹੁਸ਼ਿਆਰਪੁਰ ਦੇ ਡੀਸੀ ਸੰਦੀਪ ਹੰਸ ਨੇ ਪੁਸ਼ਟੀ ਕੀਤੀ ਹੈ ਕਿ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਬੱਚੇ ਦੀ ਮੌਤ ਦਮ ਘੁਟਣ ਕਾਰਨ ਹੋਈ ਹੈ। ਇਸ ਪਹਿਲਾਂ ਬੱਚੇ ਨੂੰ ਬਚਾਉਣ ਲਈ ਚਲਾਏ ਅਪਰੇਸ਼ਨ ਦੀ ਨਿਗਰਾਨੀ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ, ਸਿਵਲ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਰਵਾਸੀ ਪਰਿਵਾਰ ਨਾਲ ਸਬੰਧਤ ਬੱਚਾ ਰਿਤਕ ਰੌਸ਼ਨ ਖੇਡ ਰਿਹਾ ਸੀ ਅਤੇ ਕੁੱਤਿਆਂ ਵੱਲੋਂ ਪਿੱਛੇ ਕੀਤਾ ਜਾਣ ’ਤੇ ਬਚਣ ਸਮੇਂ 100 ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਪਿਆ। ਉਨ੍ਹਾਂ ਮੁਤਾਬਕ ਬੱਚਾ ਬੋਰਵੈੱਲ ’ਤੇ ਚੜ੍ਹ ਗਿਆ, ਜਿਸ ਦਾ ਮੂੰਹ ਬੋਰੀ ਨਾਲ ਢੱਕਿਆ ਹੋਇਆ ਸੀ। ਬੋਰੀ ਬੱਚੇ ਦਾ ਭਾਰ ਨਾਲ ਝੱਲ ਸਕੀ ਜਿਸ ਕਾਰਨ ਉਹ ਬੋਰਵੈੱਲ ਵਿੱਚ ਡਿੱਗ ਪਿਆ। ਬਚਾਅ ਅਪਰੇਸ਼ਨ ਦੌਰਾਨ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਦੀ ਇੱਕ ਟੀਮ ਤੋਂ ਇਲਾਵਾ ਮੈਡੀਕਲ ਟੀਮ ਵੀ ਮੌਕੇ ’ਤੇ ਹਾਜ਼ਰ ਸੀ।