ਹੁਸ਼ਿਆਰਪੁਰ: ਮਾਡਲ ਟਾਊਨ ਪੁਲੀਸ ਨੇ ਫ਼ਲੈਕਸ ਲਾਉਣ ਦਾ ਝਾਂਸਾ ਦੇ ਕੇ 60 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ ਟਰੈਂਡ ਐਡਵਰਟਾਈਜ਼ਮੈਂਟ ਕੰਪਨੀ ਦੇ ਮਾਲਕ ਰਮਨਦੀਪ ਸਿੰਘ ਵਾਸੀ ਕੀਰਤੀ ਨਗਰ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਗਦੀਸ਼ ਚੰਦਰ ਵਾਸੀ ਪਿੰਡ ਕੂਪੁਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਸ ਨੇ ਰਮਨਦੀਪ ਨੂੰ ਫ਼ਲੈਕਸ ਲਗਾਉਣ ਲਈ 60 ਹਜ਼ਾਰ ਰੁਪਏ ਦਿੱਤੇ ਸਨ ਪਰ ਨਾ ਤਾਂ ਉਸ ਨੇ ਫ਼ਲੈਕਸ ਲਾਈ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲੀਸ ਨੇ ਮਾਮਲੇ ਦੀ ਜਾਂਚ ਉਪਰੰਤ ਰਮਨਦੀਪ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ। -ਪੱਤਰ ਪ੍ਰੇਰਕ