ਹੁਸ਼ਿਆਰਪੁਰ: ਬੈਂਕ ਕੋਲ ਨਕਲੀ ਸੋਨਾ ਰੱਖ ਕੇ ਲੋਕਾਂ ਨੂੰ ਕਰਜ਼ੇ ਪਾਸ ਕਰਵਾ ਕੇ ਦੇਣ ਵਾਲੇ ਇਕ ਸੁਨਿਆਰੇ ਖਿਲਾਫ਼ ਸਿਟੀ ਪੁਲੀਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਯੂਨੀਅਨ ਬੈਂਕ ਆਫ਼ ਇੰਡੀਆ ਸੁਤਹਿਰੀ ਰੋਡ ਦੇ ਮੈਨੇਜਰ ਵਰਿੰਦਰ ਕੁਮਾਰ ਦੁਆਰਾ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਇਹ ਕੇਸ ਰਜਿਸਟਰ ਕੀਤਾ ਹੈ। ਮੈਨੇਜਰ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਵਿਨੋਦ ਜਿਊਲਰ ਡੱਬੀ ਬਜ਼ਾਰ ਦਾ ਸੰਚਾਲਕ ਵਿਨੋਦ ਕੁਮਾਰ ਵਾਸੀ ਮਰਵਾਹਾ ਮੁਹੱਲਾ ਬੈਂਕ ਕੋਲ ਨਕਲੀ ਸੋਨਾ ਰੱਖ ਕੇ ਲੋਕਾਂ ਨੂੰ ਕਰਜ਼ੇ ਪਾਸ ਕਰਵਾ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਸ਼ੱਕ ਹੋਣ ’ਤੇ ਜਦੋਂ ਉਨ੍ਹਾਂ ਉਕਤ ਜਿਊਲਰ ਦੁਆਰਾ ਬੈਂਕ ’ਚ ਰੱਖੇ ਸੋਨੇ ਦੀ ਜਾਂਚ ਕੀਤੀ ਤਾਂ ਉਹ ਨਕਲੀ ਪਾਇਆ ਗਿਆ। ਪੁਲੀਸ ਨੇ ਮੈਨੇਜਰ ਦੀ ਸ਼ਿਕਾਇਤ ’ਤੇ ਉਕਤ ਜਿਊਲਰ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ। -ਪੱਤਰ ਪ੍ਰੇਰਕ