ਪਾਤੜਾਂ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਬਾਜ਼ੀਗਰ ਵਿੰਗ ਦੇ ਪੰਜਾਬ ਪ੍ਰਧਾਨ ਨਰਾਇਣ ਸਿੰਘ ਨਰਸੋਤ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬ ਲੋਕ ਕਾਂਗਰਸ ਵਿਚ ਸ਼ਮੂਲੀਅਤ ਕਰ ਲਏ ਜਾਣ ਕਾਰਨ ‘ਆਪ’ ਨੂੰ ਹਲਕਾ ਸ਼ੁਤਰਾਣਾ ਵਿੱਚ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ‘ਆਪ’ ਉੱਤੇ ਪਾਰਟੀ ਲਈ ਕੰਮ ਕਰਵਾਉਣ ਮਗਰੋਂ ਵਰਕਰਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਗਾਏ ਹਨ। ਨਰਾਇਣ ਸਿੰਘ ਨਰਸੋਤ ਨੇ ਰਣਇੰਦਰ ਸਿੰਘ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਮੂਲੀਅਤ ਕਰਨ ਉਪਰੰਤ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਸਨ ਪਰ ‘ਆਪ’ ਨੇ ਅੱਧ ਤੋਂ ਵੱਧ ਟਿਕਟਾਂ ਤਾਂ ਕਾਂਗਰਸ ਤੇ ਅਕਾਲੀ ਦਲ ਦੇ ਬੰਦਿਆਂ ਨੂੰ ਦੇ ਦਿੱਤੀਆਂ ਹਨ ਜਦਕਿ ਪਾਰਟੀ ਦਾ ਉਦੇਸ਼ ਆਮ ਲੋਕਾਂ ਨੂੰ ਪਾਰਟੀ ਦੇ ਉਮੀਦਵਾਰ ਬਣਾਉਣਾ ਸੀ।