ਪਟਿਆਲਾ: ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਪਟਿਆਲਾ ਨੇ ‘ਸਭ ਲਈ ਉਚੇਰੀ ਵਿਦਿਆ’ ਸਕੀਮ ਲਾਂਚ ਕੀਤੀ ਹੈ, ਜਿਸ ਤਹਿਤ ‘ਦਾਖ਼ਲਾ ਹੁਣੇ ਅਤੇ ਫ਼ੀਸ ਮਾਪਿਆਂ ਦੀ ਸਹੂਲਤ ਅਨੁਸਾਰ’ ਦਾ ਨਾਅਰਾ ਦਿੱਤਾ ਗਿਆ ਹੈ। ਮੈਨੇਜਮੈਂਟ ਦੀ ਬੈਠਕ ਮਗਰੋਂ ਇਸ ਸਕੀਮ ਨੂੰ ਲਾਂਚ ਕਰਦਿਆਂ ਸੰਸਥਾ ਦੇ ਚੇਅਰਮਨ ਤਰਸੇਮ ਸੈਣੀ ਨੇ ਦੱਸਿਆ ਕਿ ਸਮਾਜ ਵੱਲੋਂ ਮੰਗ ਸਾਹਮਣੇ ਆਈ ਹੈ ਕਿ ਖੇਤੀਬਾੜੀ ਨਾਲ ਸਬੰਧਿਤ ਲੋਕ ਬੱਚਿਆਂ ਦੀ ਫ਼ੀਸ ਹਾੜ੍ਹੀ/ਸਾਉਣੀ ਦੀ ਫ਼ਸਲਾਂ ਸਮੇਂ ਹੀ ਦੇਣਾ ਚਾਹੁੰਦੇ ਹਨ ਅਤੇ ਨੌਕਰੀ ਪੇਸ਼ਾ ਲੋਕ ਆਪਣੇ ਬੱਚਿਆਂ ਦੀ ਫ਼ੀਸ ਇਕੱਠੀ ਦੇਣ ਦੀ ਬਜਾਏ ਮਹੀਨਾਵਰ ਫ਼ੀਸ ਦੇ ਚਾਹਵਾਨ ਹਨ। ਇਸ ਮੌਕੇ ਜ਼ਿਲ੍ਹਾ ਪਟਿਆਲਾ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਵੀ ਵਿਚਾਰ ਰੱਖੇ।
-ਨਿੱਜੀ ਪੱਤਰ ਪ੍ਰੇਰਕ