ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਅਕਤੂਬਰ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਵਣ ਰੇਂਜ ਅਫ਼ਸਰ ਪਟਿਆਲਾ ਦਾ ਦਫ਼ਤਰ ਘੇਰ ਕੇ ਜ਼ੋਰਦਾਰ ਰੈਲੀ ਕੀਤੀ ਅਤੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 22 ਅਕਤੂਬਰ ਨੂੰ ਨਿਊ ਮੋਤੀ ਮਹਿਲ ਵੱਲ ਮਾਰਚ ਕਰਨਗੇ।
ਵਣ ਕਾਮਿਆਂ ਨੇ ਵਣ ਰੇਂਜ ਅਫ਼ਸਰ ਦੇ ਦਫ਼ਤਰ ਅੱਗੇ ਹੱਕੀ ਮੰਗਾਂ ਨੂੰ ਲੈ ਕੇ ਰੇਂਜ ਅਫ਼ਸਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਧਾਨ ਬਲਬੀਰ ਸਿੰਘ ਮੰਡੌਲੀ ਨੇ ਦੱਸਿਆ ਕਿ ਜੰਗਲਾਤ ਕਾਮਿਆਂ ਦੇ ਤਿੱਖੇ ਸੰਘਰਸ਼ ਤੋਂ ਬਾਅਦ ਵਣ ਰੇਂਜ ਅਫ਼ਸਰ ਦਫ਼ਤਰ ਵਿਚ ਹੀ ਨਹੀਂ ਆਇਆ। ਇਸ ਮੌਕੇ ਅਮਰਜੀਤ ਸਿੰਘ ਬੁੱਗਾ, ਨਰੇਸ਼ ਕੁਮਾਰ ਪਟਿਆਲਾ, ਜਗਤਾਰ ਸਿੰਘ ਨਾਭਾ, ਜੋਗਾ ਸਿੰਘ ਭਾਦਸੋਂ, ਸ਼ਮਸ਼ੇਰ ਸਿੰਘ ਅਸਮਾਨਪੁਰ, ਹਰਦੀਪ ਸਿੰਘ ਸੌਜਾ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ।