ਖੇਤਰੀ ਪ੍ਰਤੀਨਿਧ
ਪਟਿਆਲਾ, 18 ਸਤੰਬਰ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਪਟਿਆਲਾ ਫੇਰੀ ਦੌਰਾਨ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਬਣਾਏ ਗਏ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਨੂੰ ਸਨਮਾਨਿਤ ਕੀਤਾ। ਚੀਮਾ ਨੇ ਕਿਹਾ ਕਿ ਅਜਿਹੇ ਨਿਰਸਵਾਰਥ ਯੋਧਿਆਂ ਦੀ ਬਦੌਲਤ ਹੀ ਅੱਜ ਪੰਜਾਬ ’ਚ ‘ਆਪ’ ਦੀ ਸਰਕਾਰ ਸਥਾਪਤ ਹੋ ਸਕੀ ਹੈ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਬਿਨਾ ਮੰਗੇ ਹੀ ਯੋਗਤਾ ਦੇ ਮੁਤਾਬਕ ਬਣਦਾ ਮਾਣ ਸਨਮਾਨ ਮਿਲਦਾ ਹੈ। ਜ਼ਿਕਰਯੋਗ ਹੈ ਕਿ ਮੇਘ ਚੰਦ ਸ਼ੇਰਮਾਜਰਾ ਅੰਨਾ ਹਜਾਰੇ ਮੁਹਿੰਮ ’ਚ ਆਪ ਮੁਹਾਰੇ ਕੁੱਦ ਪਏ ਸਨ, ਜਿਸ ਮਗਰੋਂ ਬਣੀ ‘ਆਪ’ ’ਚ ਉਨ੍ਹਾਂ ਨੇ ਕਈ ਥਾਈਂ ਅਹਿਮ ਰੁਤਬਿਆਂ ’ਤੇ ਸੇਵਾ ਨਿਭਾਈ। ਮੇਘ ਰਾਜ ਸ਼ੇਰਮਾਜਰਾ ਪੂਰੇ ਦੋ ਸਾਲਾਂ ਤੋਂ ‘ਆਪ’ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਚੱਲੇ ਆ ਰਹੇ ਹਨ।
ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ‘ਆਪ’ ਦੇ ਸੂਬਾਈ ਬੁਲਾਰੇ ਬਲਜਿੰਦਰ ਢਿੱਲੋਂ, ਮੁਲਾਜ਼ਮ ਆਗੂ ਖੁਸ਼ਿਵੰਦਰ ਕਪਿਲਾ, ਬਚਿੱਤਰ ਸਿੰਘ, ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸੰਧੂ, ਗੁਰਪ੍ਰੀਤ ਧਮੌਲੀ, ਰਣਜੋਧ ਹੜਾਣਾ, ਗੁਰਮੀਤ ਬਿੱਟੂ ਆਦਿ ਵੀ ਮੌਜੂਦ ਸਨ।