ਖੇਤਰੀ ਪ੍ਰਤੀਨਿਧ
ਪਟਿਆਲਾ, 11 ਜੂਨ
ਪਿਛਲੇ ਦਿਨੀ ਆਪਣੇ ਜਾਣਕਾਰਾਂ ਦੇ ਨਾਲ ਭਾਖੜਾ ’ਤੇ ਨਹਾਉਣ ਗਏ ਸਥਾਨਕ ਗਰੀਨ ਕਲੋਨੀ ਵਾਸੀ ਇੰਦਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਅੱਜ ਕਈ ਦਿਨਾਂ ਮਗਰੋਂ ਲਾਸ਼ ਵੀ ਮਿਲ ਗਈ ਹੈ। ਇਸ ਸਬੰਧੀ ਪਸਿਆਣਾ ਥਾਣੇ ਦੀ ਪੁਲੀਸ ਨੇ ਚਾਰ ਨੌਜਵਾਨਾ ਖ਼ਿਲਾਫ਼ ਗੈਰ ਇਰਾਦਾਤਨ ਕਤਲ ਦੇ ਦੋਸ਼ ਹੇਠ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਪਰ ਅੱਜ ਇਥੇ ਰਾਜਿੰਦਰਾ ਹਸਪਤਾਲ ਵਿੱਚ ਪੋਸਟ ਮਾਰਟਮ ਮੌਕੇ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦਿਖਾਈ ਦੇਣ ਮਗਰੋਂ ਮ੍ਰਿਤਕ ਦੇ ਮਾਪਿਆਂ ਨੇ ਇਸ ਨੂੰ ਕਤਲ ਦਾ ਮਾਮਲਾ ਦੱਸਦਿਆਂ, ਕੇਸ ’ਚ ਕਤਲ ਦਾ ਧਾਰਾ 302 ਸ਼ਾਮਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਧਾਰਾ ਦੇ ਵਾਧੇ ਮਗਰੋਂ ਹੀ ਪੋਸਟ ਮਾਰਟਮ ਲਈ ਹਾਮੀ ਭਰਨਗੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਜੋ ਵੀ ਸਚਾਈ ਬਣਦੀ ਹੋਈ, ਉਸ ਮੁਤਾਬਿਕ ਕਾਰਵਾਈ ਯਕੀਨੀ ਬਣਾਈ ਜਾਵੇਗੀ।