ਸ਼ਿਮਲਾ, 16 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਸੈਰ ਸਪਾਟਾ ਕੇਂਦਰ ਮਨਾਲੀ ਅਤੇ ਸ਼ਿਮਲਾ ਦੇ ਆਲੇ ਦੁਆਲੇ ਦੇ ਇਲਾਕੇ ਕੁਫਰੀ ਅਤੇ ਨਾਰਕੰਡਾ ਵਿੱਚ ਸੋਮਵਾਰ ਨੂੰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਪਹਾੜਾਂ ਨੂੰ ਬਰਫ ਦੀ ਸਫੇਦ ਚਾਦਰ ਨੇ ਢਕ ਲਿਆ ਹੈ। ਬਰਫ਼ਬਾਰੀ ਨਾਲ ਹੋਟਲ ਮਾਲਕਾਂ ਦੇ ਚਿਹਰੇ ਖਿੜ ਗਏ ਹਨ। ਬਰਫਬਾਰੀ ਨਾਲ ਸ਼ਿਮਲਾ ਵਿੱਚ ਸੀਤਲਹਿਰ ਚੱਲ ਰਹੀ ਹੈ। ਐਤਵਾਰ ਨੂੰ ਪਏ ਮੀਂਹ ਨਾਲ ਘੱਟੋ ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਮਨਾਲੀ, ਕੁਫ਼ਰੀ, ਨਾਰਕੰਡਾ ਅਤੇ ਕਾਲਾ ਟਾਪ ਵਿੱਚ ਇਹ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੈ। -ਏਜੰਸੀ