ਸ਼ਰਾਵਸਤੀ, 11 ਮਈ
ਬਸਪਾ ਮੁਖੀ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਦਾਅਵਾ ਕੀਤਾ ਕਿ ਇਸ ਵਾਰ ਭਾਜਪਾ ਦੀ ਕੋਈ ਵੀ ਪੁਰਾਣੀ ਨਾਟਕਬਾਜ਼ੀ ਅਤੇ ਜੁਮਲੇਬਾਜ਼ੀ ਕੰਮ ਨਹੀਂ ਆਉਣ ਵਾਲੀ। ਮਾਇਆਵਤੀ ਨੇ ਲੋਕ ਸਭਾ ਹਲਕਾ ਸ਼ਰਾਵਸਤੀ ਤੋਂ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਹੁਣ ਤੱਕ ਉਨ੍ਹਾਂ ਦੀ ਪਾਰਟੀ ਨੇ ਗਰੀਬਾਂ, ਮੱਧ ਵਰਗਾਂ ਅਤੇ ਹੋਰ ਕਿਰਤੀ ਵਰਗਾਂ ਨੂੰ ‘ਅੱਛੇ ਦਿਨ’ ਦਿਖਾਉਣ ਦੇ ਜੋ ਅਣਗਿਣਤ ਵਾਅਦੇ ਕੀਤੇ ਸਨ, ਉਨ੍ਹਾਂ ’ਚੋਂ ਇੱਕ ਚੌਥਾਈ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ।’’ -ਪੀਟੀਆਈ