ਪੁਲਵਾਮਾ ’ਚ ਅਤਿਵਾਦੀ ਹਮਲਾ: ਸੀਆਰਪੀਐੱਫ ਦਾ ਏਐੱਸਆਈ ਜ਼ਖ਼ਮੀ

ਪੁਲਵਾਮਾ ’ਚ ਅਤਿਵਾਦੀ ਹਮਲਾ: ਸੀਆਰਪੀਐੱਫ ਦਾ ਏਐੱਸਆਈ ਜ਼ਖ਼ਮੀ

ਫਾਈਲ ਫੋਟੋ

ਸ੍ਰੀਨਗਰ, 18 ਅਕਤੂਬਰ

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਐਤਵਾਰ ਨੂੰ ਗ੍ਰਨੇਡ ਹਮਲੇ ਵਿੱਚ ਸੀਆਰਪੀਐੱਫ ਦਾ ਏਐੱਸਆਈ ਜ਼ਖ਼ਮੀ ਹੋ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਤਰਾਲ ਬੱਸ ਸਟੈਂਡ ਨੇੜੇ ਸੀਆਰਪੀਐੱਫ ਦੇ ਜਵਾਨਾਂ 'ਤੇ ਗ੍ਰਨੇਡ ਸੁੱਟੇ ਅਤੇ ਏਐੱਸਆਈ ਅਸੀਮ ਅਲੀ ਨੂੰ ਮਾਮੂਲੀ ਸੱਟਾਂ ਲੱਗੀਆਂ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਨੂੰ ਤਰਾਲ ਦੇ ਹਸਪਤਾਲ ਭੇਜਿਆ ਗਿਆ ਹੈ। ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All