ਹੈਦਰਾਬਾਦ, 25 ਅਪਰੈਲ
ਰਾਇਲ ਚੈਲੇਂਜਰ ਬੰਗਲੂਰੂ (ਆਰਸੀਬੀ) ਨੇ ਇਥੇ ਆਈਪੀਐਲ ਮੈਚ ’ਚ ਸਨਰਾਈਜ਼ਰ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਨੇ ਵਿਰਾਟ ਕੋਹਨੀ ਦੀਆਂ 51 ਦੌੜਾਂ ਦੀ ਮਦਦ ਨਾਲ 206 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਅੱਠ ਵਿਕਟਾਂ ’ਤੇ 171 ਦੌੜਾਂ ਹੀ ਬਣਾ ਸਕੀ।