ਚੰਡੀਗੜ੍ਹ (ਟਨਸ): ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ ਡਾ. ਜਸਪਾਲ ਸਿੰਘ ਦੀ ਕਿਤਾਬ ‘ਅਜੋਕੇ ਸੰਸਾਰ ਦੀ ਸਿਰਜਣਾ: ਚਿੰਤਕ ਤੇ ਚਿੰਤਨਧਾਰਾ’ ਦੇ ਲੋਕ ਅਰਪਣ ਸਬੰਧੀ ਸਮਾਰੋਹ 28 ਅਪਰੈਲ ਨੂੰ ਸਵੇਰੇ 10.30 ਵਜੇ ਇੱਥੇ ਸੈਕਟਰ-36ਬੀ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ. ਸੁਰਜੀਤ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਪ੍ਰੋ. ਰਾਜੇਸ਼ ਸ਼ਰਮਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਈਸ਼ਵਰ ਦਿਆਲ ਗੌੜ ਵਿਚਾਰ-ਚਰਚਾ ਕਰਨਗੇ ਜਦਕਿ ਪ੍ਰਧਾਨਗੀ ਮੰਡਲ ਵਿੱਚ ਪ੍ਰੋੋ. ਗੁਲਜ਼ਾਰ ਸਿੰਘ ਸੰਧੂ, ਪ੍ਰੋ. ਓਮ ਪ੍ਰਕਾਸ਼ ਵਸ਼ਿਸ਼ਟ ਅਤੇ ਕੌਮੀ ਸਾਹਿਤ ਅਕਾਦਮੀ ਦੇ ਪ੍ਰਧਾਨ ਸ੍ਰੀ ਮਾਧਵ ਕੌਸ਼ਿਕ ਸ਼ਾਮਲ ਹੋਣਗੇ।