ਮਾਨਸਾ: ਦਿ ਰੈਵੇਨਿਊ ਕਾਨੂੰਗੋ ਐਸੋਸੀਏਸ਼ਨ ਦੀ ਮਾਨਸਾ ਜ਼ਿਲ੍ਹਾ ਇਕਾਈ ਦੀ ਚੋਣ ਪਟਵਾਰ ਯੂਨੀਅਨ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਬਲਵਿੰਦਰ ਸਿੰਘ, ਕਾਨੂੰਗੋ ਐਸੋਸੀਏਸ਼ਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਮਾਨ ਅਤੇ ਪਟਵਾਰੀ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਾਜ ਸਿੰਘ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਕੀਤੀ ਗਈ। ਚੋਣ ਦੌਰਾਨ ਚਤਿੰਦਰ ਕੁਮਾਰ ਸ਼ਰਮਾ ਨੁਮਾਇੰਦਾ ਪੰਜਾਬ, ਗੁਰਦੀਪ ਸਿੰਘ ਰਾਠੀ ਜ਼ਿਲ੍ਹਾ ਪ੍ਰਧਾਨ, ਗਿਰਧਾਰੀ ਲਾਲ ਉਭਾ ਸੀਨੀਅਰ ਮੀਤ ਪ੍ਰਧਾਨ, ਸਿਕੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਖਜ਼ਾਨਚੀ, ਬਲਕਾਰ ਸਿੰਘ ਜਨਰਲ ਸਕੱਤਰ, ਘੋਲਾ ਸਿੰਘ ਮੀਤ ਪ੍ਰਧਾਨ, ਧਰਮਜੀਤ ਸਿੰਘ ਸਹਾਇਕ ਜਨਰਲ ਸਕੱਤਰ, ਮਿੱਠਾ ਸਿੰਘ ਆਡੀਟਰ, ਅਵਤਾਰ ਸਿੰਘ ਸਹਾਇਕ ਖਜ਼ਾਨਚੀ, ਜਸਵੰਤ ਸਿੰਘ ਪ੍ਰੈੱਸ ਸਕੱਤਰ, ਬੱਲਮ ਸਿੰਘ ਕਾਨੂੰਨੀ ਸਕੱਤਰ, ਬਲਮ ਸਿੰਘ ਦਫ਼ਤਰੀ ਸਕੱਤਰ, ਮਨਜੀਤ ਸਿੰਘ, ਬੀਰਬਲ ਸਿੰਘ,ਦਲਜੀਤ ਸਿੰਘ ਨੂੰ ਸਰਪ੍ਰਸਤ। ਕਰਮਜੀਤ ਸਿੰਘ, ਗੁਰਨੈਬ ਸਿੰਘ, ਗੁਰਮੇਲ ਸਿੰਘ,ਪੁਸ਼ਪਿੰਦਰ ਸਿੰਘ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। -ਪੱਤਰ ਪ੍ਰੇਰਕ