ਭੁੱਚੋ ਮੰਡੀ: ਯੰਗ ਸਪੋਰਟਸ ਕਲੱਬ ਭੁੱਚੋ ਮੰਡੀ ਵੱਲੋਂ ਵਾਈਐੱਸਸੀ ਕ੍ਰਿਕਟ ਚੈਂਪੀਅਨਸ਼ਿਪ ਲੀਗ-2022 ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ। ਸੈਮੀਫਾਈਨਲ ਮੁਕਾਬਲੇ ਵਿੱਚ ਗਰੀਨ ਫੇਂਟਸ ਨੇ ਮਹਿਰਾਜ ਅਤੇ ਕਾਪਸ ਕਲੱਬ ਨੇ ਆਸ਼ਾਨੰਦ ਕ੍ਰਿਕਟ ਅਕੈਡਮੀ ਬਠਿੰਡਾ ਨੂੰ ਹਰਾਇਆ। ਫਾਈਨਲ ਮੁਕਾਬਲੇ ਵਿੱਚ ਕਾਪਸ ਕਲੱਬ ਨੇ ਟਾਸ ਜਿੱਤ ਕੇ 133 ਦੌੜਾਂ ਅਤੇ ਗਰੀਨ ਫੇਂਟਸ ਨੇ 14 ਓਵਰਾਂ ਵਿੱਚ ਹੀ ਲੋੜੀਂਦੀਆਂ ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਜੇਤੂ ਟੀਮ ਦੇ ਅੰਕੁਸ਼ ਸਿੰਗਲਾ ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ। ਕਲੱਬ ਦੇ ਜਨਰਲ ਸਕੱਤਰ ਮੁਨੀਸ਼ ਮਹੇਸ਼ਵਰੀ ਤੇ ਜਸਵੀਰ ਸਿੰਘ ਨੇ ਜੇਤੂ ਟੀਮ ਨੂੰ 5100 ਰੁਪਏ ਤੇ ਟਰਾਫੀ ਅਤੇ ਉੱਪ ਜੇਤੂ ਟੀਮ ਨੂੰ 3100 ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ