ਭਗਤਾ ਭਾਈ: ਪਿੰਡ ਕੋਇਰ ਸਿੰਘ ਵਾਲਾ ਦੇ ਐੱਨਆਰਆਈ ਗੁਰਸਿੱਖ ਨੌਜਵਾਨ ਗੁਰਮੇਲ ਸਿੰਘ ਪੁੱਤਰ ਵਜੀਰ ਸਿੰਘ ਖ਼ਾਲਸਾ ਵੱਲੋਂ ਬਿਨਾਂ ਦਾਜ, ਗੁਰਮਤਿ ਮਰਿਆਦਾ ਅਨੁਸਾਰ ਟਰੈਕਟਰਾਂ ’ਤੇ ਖ਼ਾਲਸਾਈ ਤੇ ਕਿਸਾਨੀ ਝੰਡਾ ਲਗਾ ਕੇ ਬਰਾਤ ਲਿਜਾਣ ਦੀ ਇਲਾਕੇ ਭਰ ਵਿੱਚ ਖੂਬ ਪ੍ਰਸੰਸਾ ਹੋ ਰਹੀ ਹੈ। ਲਾੜਾ ਖੁਦ ਟਰੈਕਟਰ ਚਲਾ ਕੇ ਬਰਾਤ ਨਾਲ ਆਪਣੇ ਸਹੁਰੇ ਪਿੰਡ ਰੌਂਤਾ ਪੁੱਜਾ। ਇਸ ਨੌਜਵਾਨ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋਇਆ। ਗੁਰਮੇਲ ਸਿੰਘ ਤੇ ਉਸ ਦੇ ਪਿਤਾ ਵਜੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਨੂੰ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ‘ਆਪ’ ਦੇ ਵਿਧਾਇਕ ਮੀਤ ਹੇਅਰ ਤੇ ਸੀਨੀਅਰ ਆਗੂ ਮਨਜੀਤ ਸਿੰਘ ਬਿੱਟੀ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ