ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਤਿੰਨ ਦਿਨ ਤੋਂ ਲਾਪਤਾ ਇਥੋਂ ਦੇ ਵਰਿੰਦਰ ਸਿੰਘ (24) ਦੀ ਲਾਸ਼ ਗੰਗ ਕੈਨਾਲ ਵਿੱਚੋਂ ਮਿਲੀ ਹੈ| ਵਰਿੰਦਰ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਵਰਿੰਦਰ ਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ| ਸਾਲ ਪਹਿਲਾਂ ਉਸ ਦੀ ਪਤਨੀ ਉਸ ਨੂੰ ਛੱਡ ਕੇ ਪੇਕੇ ਘਰ ਲੁਧਿਆਣਾ ਚਲੀ ਗਈ ਸੀ। ਇਸ ਕਰਕੇ ਵਰਿੰਦਰ ਡਾਢਾ ਪ੍ਰੇਸ਼ਾਨ ਸੀ| ਉਨ੍ਹਾਂ ਕਿਹਾ ਕਿ ਵਰਿੰਦਰ ਸਿੰਘ ਦੀ ਇਸ ਤਰ੍ਹਾਂ ਹੋਈ ਮੌਤ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ| ਪੁਲੀਸ ਇਸ ਸਬੰਧ ਵਿੱਚ ਕਾਰਵਾਈ ਕਰ ਰਹੀ ਹੈ|