ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਕਤੂਬਰ
ਕਰਵਾਚੌਥ ਤੋਂ ਇੱਕ ਦਿਨ ਪਹਿਲਾਂ ਇੱਥੇ ਬਜ਼ਾਰਾਂ ਵਿੱਚ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ। ਇਸ ਦੌਰਾਨ ਚੂੜੀਆਂ, ਮੱਠੀਆਂ, ਜਿਊਲਰੀ, ਮਹਿੰਦੀ, ਮੇਕਅੱਪ ਦਾ ਸਾਮਾਨ ਦੀ ਖ਼ਰੀਦਦਾਰੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਦੋ ਦਿਨਾਂ ਤੋਂ ਚੂੜੀਆਂ ਖਰੀਦਣ ਲਈ ਵੀ ਬਾਜ਼ਾਰ ’ਚ ਕਾਫ਼ੀ ਭੀੜ ਦੇਖਣ ਨੂੰ ਮਿਲੀ।
ਬਾਜਾਰ ’ਚੋਂ ਇਕੱਤਰ ਵੇਰਵਿਆਂ ਅਨੁਸਾਰ ਇੱਕ ਦੁਕਾਨ ਮਾਲਕ ਦਾ ਕਹਿਣਾ ਸੀ ਕਿ ਇਸ ਵਾਰ ਕਰਵਾ ਚੌਥ ’ਤੇ 50 ਰੁਪਏ ਤੋਂ ਲੈ ਕੇ 600 ਰੁਪਏ ਪ੍ਰਤੀ ਦਰਜਨ ਤੱਕ ਦੀ ਚੂੜੀ ਬਾਜ਼ਾਰ ਵਿੱਚ ਉਪਲਬੱਧ ਹੈ। ਇਸੇ ਤਰ੍ਹਾਂ ਮੱਠੀਆਂ ਬਣਾਉਣ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਇਸ ਵਾਰ 100 ਰੁਪਏ ਪ੍ਰਤੀ ਕਿਲੋ ਮੱਠੀਆਂ ਅਤੇ 120 ਰੁਪਏ ਪ੍ਰਤੀ ਕਿੱਲੋ ਹੀ ਫੇਣੀਆਂ ਵਿਕ ਰਹੀਆਂ ਹਨ। ਔਰਤਾਂ ਮਹਿੰਦੀ ਲਗਵਾਉਣ ਅਤੇ ਸੋਹਣਾ ਦਿਖਣ ਲਈ ਬਿਊਟੀ ਪਾਰਲਰਾਂ ਵਿੱਚ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਨਜ਼ਰ ਆਈਆਂ। ਇਸ ਤੋਂ ਇਲਾਵਾ ਆਗਰਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮਹਿੰਦੀ ਡਿਜ਼ਾਈਨਰਾਂ ਕੋਲ ਵੀ ਔਰਤਾਂ ਦੀ ਭੀੜ ਲੱਗੀ ਰਹੀ।
ਫੋਟੋ ਕੈਪਸ਼ਨ: ਕਰਵਾਚੌਥ ਲਈ ਮਹਿੰਦੀ ਲਵਾ ਰਹੀਆਂ ਔਰਤਾਂ। ਫੋਟੋ: ਸੁਰੇਸ਼