ਪੱਤਰ ਪ੍ਰੇਰਕ
ਮਾਨਸਾ, 12 ਮਈ
ਆਈਸੀਐੱਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿੱਚੋਂ ਦਿ ਰੈਨੇਸਾਂ ਸਕੂਲ ਦਾ ਪੰਜਾਬੀ ਵਿਸ਼ੇ ਦਾ ਨਤੀਜਾ ਭਾਰਤ ਪੱਧਰ ’ਤੇ ਆਪਣਾ ਨਾਮ ਦਰਜ ਕਰਵਾਉਣ ਵਿੱਚ ਕਾਮਯਾਬ ਰਿਹਾ। ਸਕੂਲ ਦੇ 71 ਬੱਚਿਆਂ ਵਿੱਚੋਂ 70 ਬੱਚਿਆਂ ਨੇ 90 ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚੋਂ 28 ਬੱਚਿਆਂ ਨੇ 99 ਅੰਕ ਪ੍ਰਾਪਤ ਕੀਤੇ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਵਿੱਚ ਰਾਜਿੰਦਰ ਸਿੰਘ, ਮਹਿਕਪ੍ਰੀਤ ਕੌਰ, ਸੁਖਮਨਪ੍ਰੀਤ ਸਿੰਘ, ਤਨੀਸ਼ਾ, ਮਾਨਿਆ, ਹਰਸਿਮਰਨ ਕੌਰ, ਸਹਿਜਦੀਪ ਕੌਰ ਚਹਿਲ, ਯਸ਼ਿਕਾ ਮਾਨ, ਗਗਨਜੋਤ ਕੌਰ, ਮਾਨਵਜੋਤ ਕੌਰ, ਕਰਨਦੀਪ ਸਿੰਘ, ਪ੍ਰਦੀਪ ਸਿੰਘ, ਨਵਜੋਤ ਕੌਰ, ਮਨਦੀਪ ਕੌਰ, ਹਸਨਦੀਪ ਕੌਰ, ਸਿਮਰਪ੍ਰੀਤ ਕੌਰ, ਸਹਿਜਨੂਰ ਕੌਰ, ਪ੍ਰਦੀਪ ਸਿੰਘ, ਅੰਮ੍ਰਿਤਪਾਲ ਕੌਰ, ਅਮਨਦੀਪ ਕੌਰ, ਪੁਸ਼ਪਿੰਦਰ ਕੌਰ, ਲਵਜੀਤ ਸਿੰਘ, ਸੀਰਤ, ਕਮਲਪ੍ਰੀਤ ਕੌਰ, ਜਸਪ੍ਰੀਤ ਕੌਰ, ਜੈਸਮੀਨ ਕੌਰ ਅਤੇ ਸਹਿਜਪ੍ਰੀਤ ਸਿੰਘ ਸਨ। ਇਸੇ ਤਰ੍ਹਾਂ 98 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਜੀਵਾਂਸ਼ ਸਿੰਘਲਾ, ਬਿਪਨਜੋਤ ਸਿੰਘ, ਹਰਮੀਤ ਸਿੰਘ, ਦੇਵਿੰਦਰ ਸਿੰਘ, ਜਗਤਾਰ ਸਿੰਘ, ਦੁਰਲੱਭ, ਪਰਮਿੰਦਰ ਸਿੰਘ, ਹਰਸਿਮਰਨ ਕੌਰ, ਗੁਰਸਾਜ਼ ਸਿੰਘ ਅਤੇ ਸੈਫੀ ਅਨਮੋਲ ਸਿੰਘ ਮਾਨ ਹਨ ਜਦਕਿ ਸਪਰੀਤ ਸਿੰਘ, ਮੱਖਣ ਸਿੰਘ, ਗੁਰਨੂਰ ਕੌਰ, ਸੰਯੋਗਪ੍ਰੀਤ ਸਿੰਘ, ਵਾਹਿਗੁਰੂਪਾਲ ਸਿੰਘ, ਅਰਸ਼ਦੀਪ ਕੌਰ ਅਤੇ ਮਨਜਿੰਦਰ ਸਿੰਘ ਨੇ 97 ਅੰਕ ਪ੍ਰਾਪਤ ਕੀਤੇ।
ਸਕੂਲ ਲਈ ਮਾਣ ਵਾਲੀ ਗੱਲ: ਚੇਅਰਮੈਨ
ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਕਿਹਾ ਕਿ ਸਕੂਲ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਇਹ ਸੰਸਥਾ ਦੇਸ਼ ਭਰ ’ਚੋਂ ਇਸ ਪ੍ਰਾਪਤੀ ਲਈ ਪਹਿਲੇ ਸਥਾਨ ’ਤੇ ਰਹੀ ਹੈ। ਉਨ੍ਹਾਂ ਪੰਜਾਬੀ ਵਿਸ਼ੇ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਤੇ ਪੰਜਾਬੀ ਵਿਭਾਗ ਮੁਖੀ ਹਰਜੀਤ ਸਿੰਘ ਅਤੇ ਹਿੰਦੀ ਅਧਿਆਪਕਾ ਰਿਤੂ ਗੋਇਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਨਤੀਜੇ ਇਸ ਗੱਲ ਦਾ ਪ੍ਰਮਾਣ ਹਨ ਕਿ ਸਕੂਲ ਵਿੱਚ ਮਾਂ-ਬੋਲੀ ਪੰਜਾਬੀ ਦੀ ਮਹਾਨਤਾ ਅਤੇ ਸ਼ੁੱਧਤਾ ਬਰਕਰਾਰ ਰੱਖਣ ਲਈ ਬਹੁਤ ਯਤਨ ਕੀਤੇ ਜਾਂਦੇ ਹਨ।