ਪੱਤਰ ਪ੍ਰੇਰਕ
ਜ਼ੀਰਾ, 17 ਅਕਤੂਬਰ
ਥਾਣਾ ਸਿਟੀ ਜ਼ੀਰਾ ਪੁਲੀਸ ਵੱਲੋਂ 40 ਗ੍ਰਾਮ ਹੈਰੋਇਨ ਸਮੇਤ ਮਾਂ ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ ਜ਼ੀਰਾ ਦੇ ਐੱਸਐੱਚਓ ਦੀਪਿਕਾ ਰਾਣੀ ਨੇ ਦੱਸਿਆ ਕਿ ਮੱਲੋਕੇ ਰੋਡ ਜ਼ੀਰਾ ਵਿਖੇ ਗਸ਼ਤ ਦੌਰਾਨ ਇਕ ਦੁਕਾਨ ਕੋਲ ਔਰਤ ਤੇ ਆਦਮੀ ਪੁਲੀਸ ਪਾਰਟੀ ਨੂੰ ਦੇਖ ਕੇ ਘਬਰਾ ਗਏ, ਜਿਨ੍ਹਾਂ ਦੀ ਪੁਲੀਸ ਪਾਰਟੀ ਨੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਦੁਆਰਾ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਬਰਾਮ ਹੋਈ ਮੁਲਜ਼ਮਾਂ ਦੀ ਪਛਾਣ ਕੈਲਾਸ਼ ਕੌਰ ਉਰਫ ਕੈਲਾਸ਼ੋ ਪਤਨੀ ਸਵਰਨ ਸਿੰਘ ਅਤੇ ਗੁਰਮੰਗਤ ਸਿੰਘ ਉਰਫ ਮੰਗਾ ਪੁੱਤਰ ਸਵਰਨ ਸਿੰਘ ਵਾਸੀ ਮੁਹੱਲਾ ਚਾਹ ਬੇਰੀਆਂ ਜੀਰਾ ਵਜੋਂ ਹੋਈ ਹੈ।