ਪੱਤਰ ਪ੍ਰੇਰਕ
ਮਾਨਸਾ, 2 ਅਗਸਤ
ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਏਕੇ ਸ਼ਰਮਾ (ਸੇਵਾ ਮੁਕਤ ਆਈਆਰਐਸ) ਨੇ ਓਲੰਪਿਕ ਦੌਰਾਨ ਡਿਸਕਸ ਥ੍ਰੋਅ ਵਿੱਚ ਚੰਗੀ ਪੁਜੀਸ਼ਨ (6ਵੀਂਂ) ਕਾਇਮ ਕਰਨ ਵਾਲੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਦੀ ਪ੍ਰਾਪਤੀ ਉੱਤੇ ਮਾਣ ਮਹਿਸੂਸ ਕਰਦਿਆਂ ਉਸ ਦਾ ਦੇਸ਼ ਪਰਤਣ ਉੱਤੇ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਇਸ ਬੱਚੀ ਤੋਂ ਭਵਿੱਖ ਵਿੱਚ ਬੜੀਆਂ ਆਸਾਂ ਹਨ ਅਤੇ ਇਸ ਨੂੰ ਹੁਣ ਹੋਰ ਵੀ ਆਧੁਨਿਕ ਅਤੇ ਵਿਸ਼ੇਸ਼ ਟ੍ਰੇਨਿੰਗ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਤਾਂ ਜੋ ਵਿਸ਼ਵ ਪੱਧਰ ’ਤੇ ਹੋਰ ਵੱਡੀ ਵਿਸ਼ੇਸ਼ ਪ੍ਰਾਪਤੀ ਕੀਤੀ ਜਾ ਸਕੇ। ਉਨ੍ਹਾਂ ਨੇ ਬੱਚੀ ਦੇ ਮਾਪਿਆਂ ਅਤੇ ਕੋਚ ਨੂੰ ਵੀ ਮੁਬਾਰਕਬਾਦ ਦਿੱਤੀ, ਜਿਨ੍ਹਾਂ ਕਾਰਨ ਉਸ ਨੇ ਪਹਿਲੀ ਵਾਰ ਉਲੰਪਿਕ ਵਿੱਚ ਭਾਗ ਲੈ ਕੇ ਚੰਗੀ ਪ੍ਰਾਪਤੀ ਕੀਤੀ ਹੈ।