ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 30 ਮਈ
ਯੂਪੀਐਸਸੀ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ’ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੁੱਲਰ ਦੇ ਜਸਪਿੰਦਰ ਸਿੰਘ ਨੇ ਦੇਸ਼ ਵਿੱਚੋਂ 33ਵਾਂ ਰੈਂਕ ਲੈ ਕੇ ਆਈਏਐੱਸ ਬਣਨ ਦਾ ਸੁਪਨਾ ਪੂਰਾ ਕੀਤਾ ਹੈ। ਜਸਪਿੰਦਰ ਸਿੰਘ ਨੇ ਅਕਾਲ ਅਕਾਦਮੀ ਤੋਂ ਸਕੂਲੀ ਪੜ੍ਹਾਈ ਪੂਰੀ ਕਰਨ ਮਗਰੋਂ ਪੰਜਾਬ ਯੂਨੀਵਰਸਿਟੀ ਤੋਂ ਵਕਾਲਤ ਕੀਤੀ। ਇਸ ਮਗਰੋਂ ਅਗਲੀ ਪੜ੍ਹਾਈ ਉਸ ਨੇ ਦਿੱਲੀ ਤੋਂ ਕੀਤੀ। ਜਸਪਿੰਦਰ ਸਿੰਘ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਈਏਐੱਸ ਬਣਨਾ ਚਾਹੁੰਦਾ ਸੀ। ਉਸ ਦੇ ਪਿਤਾ ਨਛੱਤਰ ਸਿੰਘ ਖੁਦ ਦਸਵੀਂ ਤੱਕ ਪੜ੍ਹੇ ਹਨ ਪਰ ਉਨ੍ਹਾਂ ਆਪਣੇ ਪੁੱਤਰ ਨੂੰ ਪੜ੍ਹਣ ਲਈ ਖੂਬ ਪ੍ਰੇਰਿਆ। ਉਨ੍ਹਾਂ ਜਸਪਿੰਦਰ ਸਿੰਘ ਦੀ ਸਫ਼ਲਤਾ ਲਈ ਅਧਿਆਪਕਾਂ ਦਾ ਧੰਨਵਾਦ ਕੀਤਾ।