ਨਿੱਜੀ ਪੱਤਰ ਪ੍ਰੇਰਕ
ਬਠਿੰਡਾ/ ਜੈਤੋ, 19 ਸਤੰਬਰ
ਇਥੇ ਅੱਜ ਸ਼ਰਧਾਲੂਆਂ ਨੇ ਗਣੇਸ਼ ਦੀਆਂ ਮੂਰਤੀਆਂ ਦਾ ਨਹਿਰਾਂ, ਰਜਵਾਹਿਆਂ ਅਤੇ ਪਾਣੀ ਵਹਾਓ ਦੇ ਹੋਰ ਸਰੋਤਾਂ ਵਿਚ ਵਿਸਰਜਨ ਕੀਤਾ। ਇਸ ਤੋਂ ਪਹਿਲਾਂ ਸ਼ਹਿਰ ਅੰਦਰ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਵੱਡੀ ਗਿਣਤੀ ’ਚ ਲੋਕ ਯਾਤਰਾਵਾਂ ਦਾ ਹਿੱਸਾ ਬਣੇ। ਧਾਰਮਿਕ ਸੰਸਥਾਵਾਂ ਵੱਲੋਂ ਅਨੇਕਾਂ ਵੱਡੀਆਂ-ਛੋਟੀਆਂ ਗਣੇਸ਼ ਦੀਆਂ ਮੂਰਤੀਆਂ ਦੀ ਪੂਜਾ ਕਰਨ ਮਗਰੋਂ ਵਿਸਰਜਨ ਕੀਤਾ ਗਿਆ। ਸ਼ੋਭਾ ਯਾਤਰਾਵਾਂ ਮੌਕੇ ਸ਼ਰਧਾਲੂ ਡੀ.ਜੇ. ਅਤੇ ਭੰਗੜੇ ਦੀ ਧਮਕ ’ਤੇ ਨੱਚਣ ਤੋਂ ਇਲਾਵਾ ਇਕ-ਦੂਜੇ ’ਤੇ ਗੁਲਾਲ ਛਿੜਕ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਧਾਰਮਿਕ ਉਤਸਵ ਦੇ ਸਮਾਗਮਾਂ ’ਚ ਧਾਰਮਿਕ, ਸਮਾਜਿਕ ਅਤੇ ਰਾਜਸੀ ਖੇਤਰ ਦੀਆਂ ਅਨੇਕਾਂ ਸ਼ਖ਼ਸੀਅਤਾਂ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ।