ਚਾਉਕੇ: ਪਿੰਡ ਢੱਡੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਰਜਨੀ ਰਾਣੀ, ਗ੍ਰਾਮ ਪੰਚਾਇਤ, ਸਕੂਲ ਵੈਲਫੇਅਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਦੇ ਨੈਸ਼ਨਲ ਯੂਥ ਐਵਾਰਡੀ ਅਧਿਆਪਕ ਕੇਵਲ ਸਿੰਘ ਰੋਮਾਨਾ ਦੀ ਦੇਖਰੇਖ ਹੇਠ ਮਹੀਨਾਵਾਰ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਅੰਡਰ 12 ਸਾਲ ਲੜਕੇ ਵਿੱਚੋਂ ਅਕਾਸ਼ਦੀਪ ਸਿੰਘ ਨੇ ਪਹਿਲਾ, ਅਰਮਾਨ ਸਿੰਘ ਦੂਜਾ, ਲਵਪ੍ਰੀਤ ਸਿੰਘ ਤੀਸਰਾ, ਅੰਡਰ 12 ਸਾਲ ਲੜਕੀਆਂ ਵਿੱਚੋਂ ਹਰਪ੍ਰੀਤ ਕੌਰ ਨੇ ਪਹਿਲਾ, ਮਾਨਵਦੀਪ ਕੌਰ ਦੂਜਾ, ਸੰਦੀਪ ਕੌਰ ਨੇ ਤੀਸਰਾ, ਅੰਡਰ 14 ਸਾਲ ਲੜਕੇ ਵਿੱਚੋਂ ਅਨਮੋਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਦਾ ਸਮਾਜ ਸੇਵੀ ਮੁਨੀਸ਼ ਕੁਮਾਰ ਰਾਧੇ ਸ਼ਿਆਮ ਜਵੈਲਰਜ਼ ਢੱਡੇ ਵੱਲੋਂ 21 ਤੋਲੇ ਚਾਂਦੀ ਦੇ ਸਿੱਕੇ ਅਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ