ਪੱਤਰ ਪ੍ਰੇਰਕ
ਗਿੱਦੜਬਾਹਾ, 3 ਮਾਰਚ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੱਕ ਗਿਲਜੇਵਾਲਾ ਦੇ 11ਵੀਂ ਜਮਾਤ ਦੇ ਵਿਦਿਆਰਥੀ ’ਤੇ ਕਲਾਸ ਵਿਚ ਪੜ੍ਹਾਈ ਦੌਰਾਨ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿਚ ਥਾਣਾ ਕੋਟਭਾਈ ਪੁਲੀਸ ਨੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਦੇ ਬਿਆਨਾਂ ’ਤੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿਚ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਦੱਸਿਆ ਕਿ ਸਕੂਲ ਦੀ 11ਵੀਂ ਜਮਾਤ ਦਾ ਵਿਦਿਆਰਥੀ ਰਵਿੰਦਰ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਸਮਾਘ ਤੇ ਗੁਰਮੀਤ ਸਿੰਘ, ਹਰਦੀਪ ਸਿੰਘ, ਸੱਤਪਾਲ ਸਿੰਘ ਅਤੇ ਪਿੱਦੂ ਵਾਸੀਆਨ ਗਿਲਜੇਵਾਲਾ ਨੇ ਜਮਾਤ ਵਿਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਰਵਿੰਦਰ ਸਿੰਘ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇਸੇ ਦੌਰਾਨ ਸਕੂਲ ਸਟਾਫ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਪਾਸੋਂ ਤੇਜ਼ਧਾਰ ਹਥਿਆਰ ਖੋਹ ਲਏ, ਤਾਂ ਉਨ੍ਹਾਂ ਸਟਾਫ ਨਾਲ ਧੱਕਾਮੁੱਕੀ ਅਤੇ ਗਾਲੀ ਗਲੋਚ ਕੀਤਾ। ਇਸ ਬਾਰੇ ਹਮਲੇ ਦੀ ਰਿਕਾਰਡਿੰਗ ਸਕੂਲ ਦੇ ਕੈਮਰਿਆਂ ਵਿਚ ਵੀ ਰਿਕਾਰਡ ਹੋ ਗਈ। ਥਾਣਾ ਕੋਟਭਾਈ ਪੁਲੀਸ ਨੇ ਪ੍ਰਿੰਸੀਪਲ ਸੰਜੀਵ ਕੁਮਾਰ ਦੇ ਬਿਆਨਾਂ ’ਤੇ ਗੁਰਮੀਤ ਸਿੰਘ, ਹਰਦੀਪ ਸਿੰਘ, ਸੱਤਪਾਲ ਸਿੰਘ ਅਤੇ ਪਿੰਦੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਧਾਰਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ।