ਰਾਜਿੰਦਰ ਵਰਮਾ
ਭਦੌੜ, 15 ਫਰਵਰੀ
ਹਲਕਾ ਭਦੌੜ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਉਨ੍ਹਾਂ ਦੇ ਭਰਾ ਮਨਮੋਹਨ ਸਿੰਘ ਚੰਨੀ ਨੇ ਪਾਰਟੀ ਸਮਰਥਕਾਂ ਨਾਲ ਡੋਰ-ਟੂ- ਡੋਰ ਜਾ ਕੇ ਵੋਟਾਂ ਦੀ ਮੰਗ ਕੀਤੀ। ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।
ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਆਸਤ ਤੋਂ ਉਪਰ ਉੱਠ ਕੇ ਲੋਕਾਂ ਹਿੱਤਾਂ ਲਈ ਵਿਕਾਸ ਕਰਨ ਦੀ ਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਕਰਕੇ ਹਾਈਕਮਾਂਡ ਨੇ ਉਨ੍ਹਾਂ ਦੀ ਡਿਊਟੀ ਹਲਕਾ ਭਦੌੜ ਤੋਂ ਲਗਾ ਕੇ ਪੂਰੇ ਮਾਮਲੇ ਵਿੱਚ ਨਜ਼ਰ ਰੱਖਣ ਦੇ ਮੰਤਵ ਨਾਲ ਮੈਦਾਨ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ,‘‘ਇਸ ਵਾਰ ਤੁਹਾਡੇ ਕੋਲ ਇਕ ਮੁੱਖ ਮੰਤਰੀ ਚੁਣਨ ਦਾ ਮੌਕਾ ਆਇਆ ਹੈ ਜੋ ਤੁਹਾਡੇ ਹਲਕੇ ਦੀ ਨੁਹਾਰ ਬਦਲਣ ਦੇ ਨਾਲ ਹਰ ਖੇਤਰ ਅੰਦਰ ਸੁਧਾਰ ਲਿਆਵੇਗਾ।’’ ਇਸ ਮੌਕੇ ਸੁਸ਼ੀਲ ਕੁਮਾਰ ਮਹਿਲਕਲਾ, ਮਨੀਸ਼ ਗਰਗ, ਵਪਾਰੀ ਆਗੂ ਵਿਜੈ ਕੁਮਾਰ, ਦੀਪਕ ਬਜਾਜ, ਰਮਨ ਜੈਨ, ਇੰਦਰਜੀਤ ਸਿੰਘ ਭਿੰਦਾ, ਸਾਧੂ ਰਾਮ ਜਰਗਰ, ਇਕਬਾਲ ਸਿੰਘ ਗਿੱਲ , ਸੁਖਚਰਨ ਸਿੰਘ ਪੰਮਾ, ਵਕੀਲ ਸਿੰਘ ਆਦਿ ਹਾਜ਼ਰ ਸਨ।