ਪੱਤਰ ਪ੍ਰੇਰਕ
ਬੁਢਲਾਡਾ, 30 ਜੁਲਾਈ
ਬੁਢਲਾਡਾ ਹਲਕੇ ਦੀ ਘੱਗਰ ਬ੍ਰਾਂਚ ਨਹਿਰ ਦੇ 257 ਮੋਘਿਆਂ ਦੇ ਖਾਲਾਂ ਅਤੇ ਜ਼ਮੀਨਦੋਜ਼ ਪਾਈਪਾਂ ਲਈ ਲਗਪਗ 50 ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਹੋਇਆ ਹੈ। ਹਲਕਾ ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਉਹ ਹਰ ਸਾਲ ਇਸ ਸਬੰਧੀ ਮਸਲਾ ਵਿਧਾਨ ਸਭਾ ਵਿੱਚ ਉਠਾਉਂਦੇ ਰਹੇ ਹਨ, ਕਿਉਂਕਿ ਕਿਸਾਨਾਂ ਨੇ ਆਪਣੇ ਹਿੱਸੇ ਦਾ 10% 2015, 2016, 2017 ਅਤੇ ਅਗਲੇ ਸਾਲਾਂ ਵਿੱਚ ਭਰ ਦਿੱਤਾ ਸੀ, ਪਰ ਪਿਛਲੀ ਸਰਕਾਰ ਨੇ ਘੱਗਰ ਬਰਾਂਚ ਨਹਿਰ ਦੇ ਖਾਲ ਪੱਕੇ ਕਰਨ ਲਈ ਕੁੱਝ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਬੁਢਲਾਡਾ ਦੇ ਮੋਘਿਆਂ ਲਈ ਖਾਲਾਂ ਅਤੇ ਜ਼ਮੀਨਦੋਜ਼ ਪਾਈਪਾਂ ਲਈ 50 ਕਰੋੜ ਰੁਪਏ ਮਨਜ਼ੂਰ ਹੋਇਆ ਹੈ।